ਅਮਰੀਕਾ ‘ਚ ਭਾਰਤੀ ਮਹਿਲਾ ਡਾਕਟਰ ਦੀ ਹਾਦਸੇ ‘ਚ ਦਰਦਨਾਕ ਮੌਤ, ਸਾਰੀ ਉਮਰ ਕੀਤੀ ਗਰੀਬਾਂ ਦੀ ਸੇਵਾ

0
995


ਅਮਰੀਕਾ | ਇਕ ਮਾੜੀ ਖ਼ਬਰ ਸਾਹਮਣੇ ਆਈ ਹੈ, ਅਮਰੀਕਾ ਦੇ ਹਿਊਸਟਨ ਸ਼ਹਿਰ ਵਿਚ ਵਾਪਰੇ ਸੜਕ ਹਾਦਸੇ ਵਿਚ 52 ਸਾਲਾ ਭਾਰਤੀ-ਅਮਰੀਕੀ ਡਾਕਟਰ ਦੀ ਮੌਤ ਹੋ ਗਈ । ਮ੍ਰਿਤਕਾ ਦੀ ਪਛਾਣ ਮਿੰਨੀ ਵੇਟਿਕਲ ਦੇ ਰੂਪ ਵਿਚ ਹੋਈ ਹੈ। ਮ੍ਰਿਤਕਾ ਕੇਰਲਾ ਦੇ ਏਰਨਾਕੁਲਮ ਜ਼ਿਲ੍ਹੇ ਦੇ ਰਾਮਾਮੰਗਲਮ ਦੀ ਰਹਿਣ ਵਾਲੀ ਸੀ। ਉਹ ਪੰਜ ਬੱਚਿਆਂ ਦੀ ਮਾਂ ਸੀ।

ਬੁੱਧਵਾਰ ਨੂੰ ਕਿਸੇ ਕੰਮ ਲਈ ਕਾਰ ਵਿਚ ਕਿਤੇ ਜਾ ਰਹੀ ਸੀ, ਇਸੇ ਦੌਰਾਨ ਤੇਜ਼ ਰਫਤਾਰ ਮੋਟਰਸਾਈਕਲ ਨੇ ਉਸ ਨੂੰ ਟੱਕਰ ਮਾਰ ਦਿੱਤੀ । ਮ੍ਰਿਤਕਾ ਬੇਲਰ ਯੂਨੀਵਰਸਿਟੀ ਵਿਚ ਇਕ ਫੈਕਲਟੀ ਮੈਂਬਰ ਸੀ। ਮਿੰਨੀ ਨਾਲ ਕੰਮ ਕਰਨ ਵਾਲੇ ਇਕ ਸਾਥੀ ਨੇ ਦੱਸਿਆ ਕਿ ਉਸ ਨੇ ਹੈਰਿਸ ਹੈਲਥ ਕਲੀਨਿਕ ਵਿਚ ਕੰਮ ਕੀਤਾ, ਨਾਲ ਹੀ ਉਸਨੇ ਆਪਣੀ ਜ਼ਿੰਦਗੀ ਗਰੀਬਾਂ ਲਈ ਕੰਮ ਕਰਨ ਲਈ ਸਮਰਪਿਤ ਕਰ ਦਿੱਤੀ ।

ਸੇਲੇਸਟਾਈਨ ਨੇ ਆਪਣੀ ਪਤਨੀ ਬਾਰੇ ਦੱਸਿਆ ਕਿ ਉਹ ਹੋਰ ਚੀਜ਼ਾਂ ਦੇ ਨਾਲ-ਨਾਲ ਉਹ ਬਲੌਗਰ ਅਤੇ ਹਰ ਚੀਜ਼ ਵਿਚ ਚੰਗੀ ਸੀ। ਉਨ੍ਹਾਂ ਦੀ ਬੇਟੀ ਪੂਜਾ ਨੇ ਕਿਹਾ ਕਿ ਉਹ ਹਮੇਸ਼ਾ ਮੇਰੀ ਰੋਲ ਮਾਡਲ ਬਣੀ ਰਹੇਗੀ ।