ਚੰਡੀਗੜ੍ਹ | ਕਪੂਰਥਲਾ ਦੇ ਪਿੰਡ ਨਡਾਲਾ ਦੇ 43 ਸਾਲਾ ਨੌਜਵਾਨ ਦੀ ਸਰਬੀਆ ਵਿਚ ਹਾਰਟ ਅਟੈਕ ਨਾਲ ਮੌਤ ਹੋ ਗਈ। ਮ੍ਰਿਤਕ ਦੇ ਛੋਟੇ ਭਰਾ ਡਾ. ਅਮਰਜੀਤ ਸਿੰਘ ਵਾਲੀਆ ਤੇ ਮੋਹਨਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਮੇਰਾ ਭਰਾ ਗੁਰਵਿੰਦਰਜੀਤ ਸਿੰਘ ਕੁਝ ਦਿਨ ਪਹਿਲਾਂ ਯੂਰਪ ਜਾਣ ਲਈ ਨਿਕਲਿਆ ਸੀ ਅਤੇ ਦੇਸ਼ ਸਰਬੀਆ ਪਹੁੰਚ ਗਿਆ ਸੀ।
28 ਨਵੰਬਰ ਨੂੰ ਫੋਨ ‘ਤੇ ਜਾਣਕਾਰੀ ਦਿੱਤੀ ਕਿ ਤੁਹਾਡੇ ਭਰਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ, ਜਿਸ ਨੂੰ ਇਲਾਜ ਲਈ ਨਿਜੀ ਹਸਪਤਾਲ ਦਾਖਲ ਕਰਵਾਇਆ। ਪਰ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਭਰਾ ਦੀ ਮ੍ਰਿਤਕ ਦੇਹ ਭਾਰਤ ਲਿਆਉਣ ‘ਤੇ ਹੀ ਸਸਕਾਰ ਕੀਤਾ ਜਾਵੇਗਾ। ਨੌਜਵਾਨ ਦੀ ਇਸ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ ।