ਕੋਲੰਬੀਆ।ਇਕ ਵਾਰ ਫਿਰ ਜ਼ਮੀਨ ਖਿਸਕਣ ਦੀ ਖਬਰ ਸਾਹਮਣੇ ਆਈ ਹੈ। ਜ਼ਮੀਨ ਖਿਸਕਣ ਕਾਰਨ ਇੱਕ ਬੱਸ ਅਤੇ ਦੋ ਹੋਰ ਵਾਹਨ ਮਲਬੇ ਵਿਚ ਦੱਬੇ ਗਏ, ਜਿਸ ਨਾਲ ਘੱਟੋ-ਘੱਟ 33 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਫਸ ਗਏ।
ਰਿਸਾਰਾਲਡਾ ਦੇ ਪੱਛਮੀ-ਮੱਧ ਵਿਭਾਗ ਵਿਚ ਪਰੇਰਾ-ਕੁਇਬਦੋ ਹਾਈਵੇਅ ‘ਤੇ ਐਤਵਾਰ ਨੂੰ ਹੋਏ ਲੈਂਡਸਲਾਈਡ ਵਿਚ ਕੈਲੀ ਤੋਂ ਯਾਤਰੀਆਂ ਨੂੰ ਕੋਂਡੋਟੋ ਲਿਜਾ ਰਹੀ ਇਕ ਬੱਸ, ਇਕ ਕਾਰ ਅਤੇ ਇਕ ਮੋਟਰਸਾਈਕਲ ਮਲਬੇ ਵਿਚ ਦੱਬੇ ਗਏ। ਕੋਲੰਬੀਆ ਦੇ ਗ੍ਰਹਿ ਮੰਤਰੀ ਅਲਫੋਂਸੋ ਪ੍ਰਦਾ ਨੇ ਦੱਸਿਆ ਕਿ “ਅਸੀਂ 3 ਨਾਬਾਲਗਾਂ ਸਮੇਤ 33 ਮ੍ਰਿਤਕਾਂ ਦੀ ਪਛਾਣ ਕੀਤੀ ਹੈ। ਅਸੀਂ 9 ਲੋਕਾਂ ਨੂੰ ਬਚਾਇਆ ਹੈ, ਜਿਨ੍ਹਾਂ ਵਿੱਚੋਂ 4 ਦੀ ਹਾਲਤ ਗੰਭੀਰ ਬਣੀ ਹੋਈ ਹੈ।”
ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਜ਼ਮੀਨ ਖਿਸਕ ਗਈ ਅਤੇ ਪੁਏਬਲੋ ਰੀਕੋ ਅਤੇ ਸਾਂਤਾ ਸਿਸਿਲੀਆ ਪਿੰਡਾਂ ਦੇ ਵਿਚਕਾਰ ਇੱਕ ਬੱਸ ਟਕਰਾ ਗਈ। ਇਹ ਘਟਨਾ ਰਾਜਧਾਨੀ ਬੋਗੋਟਾ ਤੋਂ 230 ਕਿਲੋਮੀਟਰ ਦੂਰ ਵਾਪਰੀ। ਰਾਸ਼ਟਰਪਤੀ ਪੈਟਰੋ ਨੇ ਟਵਿੱਟਰ ‘ਤੇ ਕਿਹਾ ਕਿ ਇਹ ਬੜੇ ਦੁੱਖ ਨਾਲ ਹੈ ਕਿ ਹੁਣ ਤੱਕ 33 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ‘ਚ ਤਿੰਨ ਨਾਬਾਲਗ ਵੀ ਸ਼ਾਮਲ ਹਨ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ।