ਪੀਆਰਟੀਸੀ ਦੀ ਬੱਸ ਨੇ ਐਕਟਿਵਾ ਸਵਾਰ ਮਹਿਲਾ ਨੂੰ ਕੁਚਲਿਆ, ਮੌਕੇ ‘ਤੇ ਮੌਤ

0
654

ਜਲੰਧਰ। ਜਲੰਧਰ ਦੇ ਭੋਗਪੁਰ ਵਿਚ ਰਾਸ਼ਟਰੀ ਰਾਜ ਮਾਰਗ ਉਤੇ ਬਣੇ ਨਵੇਂ ਬੱਸ ਸਟੈਂਡ ਕੋਲ ਹਾਦਸੇ ਵਿਚ ਮਹਿਲਾ ਦੀ ਮੌਤ ਹੋ ਗਈ। ਘਟਨਾ ਸਵੇਰੇ ਸਾਢੇ 11 ਵਜੇ ਦੀ ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਿਕ ਪਿੰਡ ਡੱਲੀ ਤੋਂ ਇਕ ਮਹਿਲਾ ਤੋਂ ਇਕ ਬਜ਼ੁਰਗ ਮਹਿਲਾ ਐਕਟਿਵਾ ਲੈ ਕੇ ਸਰਵਿਸ ਲੇਨ ਤੋਂ ਭੋਗਪੁਰ ਆ ਰਹੀ ਸੀ। ਪਟਿਆਲਾ ਡਿੱਪੋ ਦੀ ਬੱਸ ਭੋਗਪੁਰ ਦੇ ਨਵੇਂ ਬਣਾਏ ਬੱਸ ਸਟੈਂਡ ਤੋਂ ਮੁੜਨ ਲੱਗੀ ਤਾਂ ਉਸਨੇ ਸਰਵਿਸਲੇਨ ਤੋਂ ਆ ਰਹੀ ਐਕਟਿਵਾ ਸਵਾਰ 70 ਸਾਲਾ ਬਜ਼ੁਰਗ ਮਹਿਲਾ ਨੂੰ ਬੱਸ ਦੇ ਟਾਇਰਾਂ ਥੱਲੇ ਕੁਚਲ ਦਿੱਤਾ।

ਉਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ। ਇਸ ਹਾਦਸੇ ਦੇ ਬਾਅਦ ਡਰਾਈਵਰ ਬੱਸ ਛੱਡ ਕੇ ਫਰਾਰ ਹੋ ਗਿਆ। ਥਾਣਾ ਭੋਗਪੁਰ ਦੇ ਏਐੱਸਆਈ ਗੁਰਪ੍ਰੀਤ ਸਿੰਘ ਨੇ ਮੌਕੇ ਉਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਤੇ ਬੱਸ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।