ਲਿਫ਼ਟ ਦੇ ਬਹਾਨੇ ਰਾਹਗੀਰਾਂ ਤੋਂ ਪੈਸੇ ਤੇ ਕੀਮਤੀ ਚੀਜ਼ਾਂ ਲੁੱਟਣ ਵਾਲੇ ਗਿਰੋਹ ਦੇ ਦੋ ਮੈਂਬਰ ਕਾਬੂ, ਤੀਜਾ ਫਰਾਰ

0
464

ਲੁਧਿਆਣਾ। ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ। ਜੋ ਲਿਫਟ ਲੈਣ ਦੇ ਬਹਾਨੇ ਰਾਹਗੀਰਾਂ ਤੋਂ ਲੁੱਟ-ਖੋਹ ਕਰਦੇ ਸਨ। ਗ੍ਰਿਫਤਾਰ ਕੀਤੇ ਗਏ ਦੋਸ਼ਾਂ ਵਿਚ ਇਕ ਮਹਿਲਾ ਵੀ ਸ਼ਾਮਿਲ ਹੈ ਜਦ ਤੀਜਾ ਦੋਸ਼ੀ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਫੜੇ ਗਏ ਦੋਸ਼ੀਆਂ ਦੀ ਪਹਿਚਾਣ ਭੁਪਿੰਦਰ ਸਿੰਘ ਅਤੇ ਮਨਪ੍ਰੀਤ ਕੌਰ ਲੁਧਿਆਣਾ ਨਿਵਾਸੀ ਦੇ ਰੂਪ ਵਿਚ ਹੋਈ ਹੈ।

ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਡੀਸੀਪੀ ਲੁਧਿਆਣਾ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਪੁਲਿਸ ਵੱਲੋਂ ਇਕ ਮਹਿਲਾ ਤੇ ਉਸਦੇ ਇੱਕ ਸਾਥੀ ਨੂੰ ਕਾਬੂ ਕੀਤਾ ਹੈ ਜੋ ਰਾਹਗੀਰਾਂ ਤੋਂ ਲਿਫਟ ਲੈਣ ਦੇ ਬਹਾਨੇ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਪੈਸੇ ਅਤੇ ਕੀਮਤੀ ਚੀਜ਼ਾਂ ਲੁੱਟ ਲੈਂਦੇ ਸਨ। ਜਦਕਿ ਗਿਰੋਹ ਦਾ ਤੀਜਾ ਦੋਸ਼ੀ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਜਿਸ ਦੀ ਭਾਲ ‘ਚ ਛਾਪੇਮਾਰੀ ਲਗਾਤਾਰ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚਲ ਰਹੇ ਤੀਜੇ ਦੋਸ਼ੀ ਖਿਲਾਫ ਪਹਿਲਾਂ ਵੀ ਕਈ ਅਪਰਾਧਕ ਮਾਮਲੇ ਦਰਜ ਹਨ। ਫੜੇ ਗਏ ਦੋਸ਼ੀਆਂ ਦੇ ਕਬਜ਼ੇ ਵਿਚੋਂ ਲੁਟੇਰੇ ਗਏ 12 ਹਜਾਰ ਰੁਪਏ, 8 ਮੋਬਾਇਲ ਫ਼ੋਨ ਅਤੇ ਇਕ ਦੋ ਪਹੀਆ ਵਾਹਨ ਵੀ ਬਰਾਮਦ ਹੋਇਆ ਹੈ।