ਇੱਕੋ ਪਿੰਡ ਦੇ ਦੋ ਨੌਜਵਾਨਾਂ ‘ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ‘ਤੇ ਪਰਚਾ, ਵਿਆਹ ਸਮਾਗਮ ‘ਚ ਸ਼ਰੇਆਮ ਕਰ ਰਹੇ ਸਨ ਫਾਇਰ

0
636

ਅੰਮ੍ਰਿਤਸਰ। ਸੋਸ਼ਲ ਮੀਡੀਆ ‘ਤੇ ਇਕ ਵਾਇਰਲ ਹੋਈ ਵੀਡੀਓ ਵਿਚ ਦੋ ਨੌਜਵਾਨ 32 ਬੋਰ ਰਿਵਾਲਵਰ ਤੇ 315 ਬੋਰ ਰਾਇਫਲ ਨਾਲ ਹਵਾਈ ਫਾਇਰ ਕਰ ਰਹੇ ਸਨ, ਜਿਸ ਤੋਂ ਬਾਅਦ ਥਾਣਾ ਰਾਜਾਸਾਂਸੀ ਪੁਲਿਸ ਨੇ ਇਨ੍ਹਾਂ ਦੋਵਾਂ ਨੌਜਵਾਨਾਂ ‘ਤੇ ਮਾਮਲਾ ਦਰਜ ਕਰ ਦਿੱਤਾ ਹੈ। ਇਨ੍ਹਾਂ ਦੀ ਪਛਾਣ ਗੋਪੀ ਵਾਸੀ ਉਠੀਆ ਅਤੇ ਹੈਪੀ ਵਾਸੀ ਉਠੀਆ ਵਜੋਂ ਹੋਈ ਪਹਿਚਾਣ ਹੋਈ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਗੰਨ ਕਲਚਰ ਉਤੇ ਪਾਬੰਦੀ ਲਗਾਉਣ ਤੋਂ ਬਾਅਦ ਅਜਿਹੇ ਕਈ ਮਾਮਲੇ ਸਾਹਮਂਣੇ ਆ ਰਹੇ ਹਨ, ਜਿਥੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲਿਆਂ ਉਤੇ ਸਰਕਾਰ ਨੇ ਕਾਰਵਾਈ ਕੀਤੀ ਹੈ। ਅਜੇ ਦੋ ਦਿਨ ਪਹਿਲਾਂ ਹੀ ਅੰਮ੍ਰਿਤਸਰ ਵਿਚ ਇਕ ਕਾਂਸਟੇਬਲ ਉਤੇ ਵੀ ਪਰਸਾ ਦਰਜ ਕੀਤਾ ਗਿਆ ਸੀ। ਇਹ ਕਾਂਸਟੇਬਲ ਆਪਣੇ ਹੀ ਵਿਆਹ ਉਤੇ ਹਵਾਈ ਫਾਇਰ ਕਰਦਾ ਨਜ਼ਰ ਆਇਆ ਸੀ।

ਇਕ ਹੋਰ ਮਾਮਲ ਜਲੰਧਰ ਤੋਂ ਵੀ ਸਾਹਮਣੇ ਆਇਆ ਹੈ। ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪਿੱਜ਼ਾ ਬਣਾਉਣ ਵਾਲੇ ਇਕ ਜੋੜੇ ਨੇ ਲੰਘੇ ਦਿਨ ਹਥਿਆਰਾਂ ਨੂੰ ਪ੍ਰਮੋਟ ਕਰਦੀ ਇਕ ਵੀਡੀਓ ਪਾਈ ਸੀ, ਇਹ ਵੀਡੀਓ ਵਾਇਰਲ ਹੋਣ ਪਿੱਛੋਂ ਅੱਜ ਜਲੰਧਰ ਪੁਲਿਸ ਨੇ ਇਸ ਜੋੜੇ ਉਤੇ ਵੀ ਮਾਮਲਾ ਦਰਜ ਕੀਤਾ ਹੈ।