ਬਠਿੰਡਾ ‘ਚ ਹਾਦਸਾ : ਮੋਟਰਸਾਈਕਲ ਨਾਲ ਟੱਕਰ ਮਗਰੋਂ ਬੱਸ ਨੂੰ ਲੱਗੀ ਭਿਆਨਕ ਅੱਗ, ਦਿਓਰ-ਭਰਜਾਈ ਜ਼ਿੰਦਾ ਸੜੇ

0
733

ਬਠਿੰਡਾ। ਬਠਿੰਡਾ ਵਿਚ ਸੰਗਤ ਮੰਡੀ ਨੇੜੇ ਬੱਸ ਤੇ ਮੋਟਰਸਾਈਕਲ ਦੀ ਟੱਕਰ ਦੇ ਬਾਅਦ ਦੋਵਾਂ ਵਾਹਨਾਂ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੋ ਲੋਕ ਜ਼ਿੰਦਾ ਸੜ ਗਏ। ਹਾਦਸਾ ਐਤਵਾਰ ਦੇਰ ਸ਼ਾਮ ਦਾ ਹੈ।
ਜਾਣਕਾਰੀ ਅਨੁਸਾਰ ਜਦੋਂ ਦੀ ਬੱਸ ਮਸਾਣਾ ਨੇੜੇ ਪੁੱਜੀ ਤਾਂ ਬੁਲਟ ਮੋਟਰਸਾਈਕਲ ਨਾਲ ਟੱਕਰ ਹੋ ਗਈ। ਮੋਟਰਸਾਈਕਲ ਬੱਸ ਦੇ ਹੇਠਲੇ ਹਿੱਸੇ ਵਿੱਚ ਫਸ ਗਿਆ। ਇਸ ਮਗਰੋਂ ਮੋਟਰਸਾਈਕਲ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਬੱਸ ਨੂੰ ਆਪਣੀ ਲਪੇਟ ਵਿਚ ਲੈ ਲਿਆ ਪਰ ਰਾਹਤ ਦੀ ਖ਼ਬਰ ਇਹ ਰਹੀ ਕਿ ਬੱਸ ਵਿੱਚ ਬੈਠੀਆਂ ਸਵਾਰੀਆਂ ਤੇਜ਼ੀ ਨਾਲ ਉਤਰ ਗਈਆਂ। ਹਾਦਸੇ ‘ਚ ਮਰਨ ਵਾਲੇ ਲੋਕਾਂ ਦੀ ਪਹਿਚਾਣ ਨਵਪ੍ਰੀਤ ਅਤੇ ਰੇਖਾ ਪਿੰਡ ਪਥਰਾਲਾ ਵਜੋਂ ਹੋਈ ਹੈ। ਇਹ ਦੋਵੇਂ ਰਿਸ਼ਤੇ ‘ਚ ਦਿਉਰ ਤੇ ਭਰਜਾਈ ਸਨ।
ਹਾਲਾਂਕਿ ਇਹ ਟੱਕਰ ਕਿਵੇਂ ਹੋਈ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਜਦੋਂ ਕਿ ਟੱਕਰ ਤੋਂ ਬਾਅਦ ਪਹਿਲੀ ਬੱਸ ਦੇ ਇੰਜਣ ‘ਚੋਂ ਥੋੜ੍ਹਾ ਜਿਹਾ ਧੂੰਆਂ ਨਿਕਲਣ ਲੱਗਾ। ਇਸ ਤੋਂ ਬਾਅਦ ਡਰਾਈਵਰ ਨੇ ਬੱਸ ਰੋਕ ਕੇ ਸਾਰੀਆਂ ਸਵਾਰੀਆਂ ਨੂੰ ਉਤਾਰ ਦਿੱਤਾ ਪਰ ਇਸ ਦੌਰਾਨ ਅੱਗ ਕਾਫੀ ਭੜਕ ਗਈ। । ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਬਠਿੰਡਾ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਰਵਾਨਾ ਹੋ ਗਈ, ਜੋ ਕਰੀਬ 20 ਮਿੰਟ ਬਾਅਦ ਮੌਕੇ ‘ਤੇ ਪਹੁੰਚੀ। ਜਦੋਂਕਿ ਅੱਗ ਇੰਨੀ ਭਿਆਨਕ ਸੀ ਕਿ ਇਸ ਨੂੰ ਬੁਝਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਡੀਐਸਪੀ ਬਠਿੰਡਾ ਦਿਹਾਤੀ ਨਰਿੰਦਰ ਸਿੰਘ ਤੇ ਪੁਲਿਸ ਟੀਮ ਅਗਲੇਰੀ ਜਾਂਚ ਕਰ ਰਹੀ ਹੈ।