ਅੰਮ੍ਰਿਤਸਰ। ਇਕ ਨੌਜਵਾਨ ਦੀ ਮੌਤ ਪੁਲਿਸ ਲਈ ਬੁਝਾਰਤ ਬਣ ਗਈ ਹੈ। ਪਰਿਵਾਰ ਵਾਲਿਆਂ ਨੇ ਆਰੋਪ ਲਗਾਇਆ ਕਿ ਮ੍ਰਿਤਕ ਸਿਕੰਦਰ ਇਕ ਏਅਰਪੋਰਟ ਰੋਡ ‘ਤੇ ਐਨਆਰਆਈ ਦੇ ਘਰ ਡਰਾਈਵਰ ਦਾ ਕੰਮ ਕਰਦਾ ਸੀ ਅਤੇ ਉਸਨੂੰ ਉਸਦੇ ਮਾਲਿਕ ਲਗਾਤਾਰ ਪਰੇਸ਼ਾਨ ਕਰਦੇ ਸੀ। ਮ੍ਰਿਤਕ ਸਿਕੰਦਰ ਹਮੇਸ਼ਾ ਪਰੇਸ਼ਾਨ ਰਹਿੰਦਾ ਸੀ। ਉਹ ਘਰ ਕਹਿ ਕੇ ਗਿਆ ਸੀ ਕਿ ਉਸਨੇ ਅੱਜ ਕੰਮ ਛੱਡ ਦੇਣਾ ਹੈ ਪਰ ਉਹ ਮੁੜ ਘਰ ਵਾਪਿਸ ਨਹੀਂ ਆਇਆ। ਉਨ੍ਹਾਂ ਦਾ ਕਹਿਣਾ ਹੈ ਕਿ ਪਤਾ ਲੱਗਾ ਕਿ ਸਿਕੰਦਰ ਦਬੁਰਜੀ ਦੇ ਕੋਲ ਗੱਡੀ ਠੀਕ ਕਰਵਾਉਣ ਲਈ ਗਿਆ ਸੀ ਤੇ ਬਾਜ਼ਾਰ ਵਿੱਚ ਉਹ ਡਿੱਗ ਗਿਆ। ਸਾਨੂੰ ਇਸਦੀ ਸੂਚਨਾ ਪੁਲਿਸ ਵੱਲੋਂ ਮਿਲੀ।
ਮ੍ਰਿਤਕ ਸਿਕੰਦਰ ਦੇ ਘਰਦਿਆਂ ਨੇ ਕਿਹਾ ਕਿ ਊਹ ਮੰਗ ਕਰਦੇ ਹਨ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਸਦੀ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਵਿਚ ਜਿਹੜਾ ਵੀ ਦੋਸ਼ੀ ਹੈ, ਉਸ ਉਂਤੇ ਕਾਰਵਾਈ ਹੋਣੀ ਚਾਹੀਦੀ ਹੈ।
ਉਥੇ ਹੀ ਦੂਜੇ ਪਾਸੇ ਪੁਲਿਸ ਅਧਿਕਾਰੀ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਾਨੂੰ ਪਤਾ ਲੱਗਾ ਸੀ ਕਿ ਸਿਕੰਦਰ ਮਾਨਾਵਾਲਾ ਦਬੁਰਜੀ ਕੋਲ ਏਜੰਸੀ ਵਿੱਚ ਗੱਡੀ ਠੀਕ ਕਰਵਾਉਣ ਲਈ ਗਿਆ ਸੀ। ਏਜੰਸੀ ਵਿੱਚ ਗੱਡੀ ਠੀਕ ਕਰਨ ਲਈ ਸਮਾਂ ਲੱਗਣਾ ਸੀ, ਜਿਸਦੇ ਚਲਦੇ ਇਹ ਬਾਜ਼ਾਰ ਵਿੱਚ ਗਿਆ। ਜਿੱਥੇ ਸਿਕੰਦਰ ਨੂੰ ਅਟੈਕ ਆਇਆ ਤੇ ਸਿਕੰਦਰ ਦੀ ਮੌਤ ਹੋ ਗਈ। ਬਾਕੀ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।






































