ਲੁਧਿਆਣਾ ‘ਚ ਡੀਜੀਪੀ ਪੰਜਾਬ ਨੇ ਨਸ਼ਿਆਂ ਖਿਲਾਫ ਮਾਰਿਆ ਛਾਪਾ, ਘਰਾਂ ‘ਚ ਵੜ ਖੰਗਾਲਿਆ ਸਮਾਨ

0
351

ਲੁਧਿਆਣਾ | ਅੱਜ ਪੰਜਾਬ ਭਰ ਵਿੱਚ ਪੁਲਿਸ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿਚ ਸਰਚ ਅਭਿਆਨ ਚਲਾਏ ਗਏ। ਲੁਧਿਆਣਾ ਦੇ ਘੋੜਾ ਕਾਲੋਨੀ ‘ਚ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਲੁਧਿਆਣਾ ਪੁਲੀਸ ਕਮਿਸ਼ਨਰ ਨੇ ਨਸ਼ੇ ਖ਼ਿਲਾਫ਼ ਛਾਪੇਮਾਰੀ ਕੀਤੀ। ਉਨ੍ਹਾਂ ਨੇ ਉਨ੍ਹਾਂ ਲੋਕਾਂ ਦੇ ਘਰਾਂ ‘ਚ ਸਰਚ ਅਭਿਆਨ ਚਲਾਇਆ, ਜੋ ਲੋਕ ਨਸ਼ਾ ਸਮਗਲਿੰਗ ਦੇ ਨਾਲ ਸਬੰਧ ਰਖਦੇ ਹਨ ਜਾਂ ਇਸ ਤਰ੍ਹਾਂ ਦੇ ਮਾਮਲਿਆਂ ‘ਚ ਨਾਮਜ਼ਦ ਹਨ। ਇਸ ਮੌਕੇ ਡੀਜੀਪੀ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਅੱਜ ਡਰੱਗ ਸਮੱਗਲਰਾਂ ਖਿਲਾਫ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਅਸੀਂ ਪਹਿਲਾਂ ਹੀ ਕ੍ਰਾਈਮ ਡਾਟਾ ਤਿਆਰ ਕਰ ਕੇ ਜਿਹੜੇ ਕ੍ਰਾਈਮ ਨਾਲ ਪ੍ਰਭਾਵਿਤ ਇਲਾਕੇ ਹਨ, ਉਨ੍ਹਾਂ ‘ਚ ਇਹ ਸਰਚ ਮੁਹਿੰਮ ਚਲਾਈ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੇ ਲਾਇਸੈਂਸੀ ਹਥਿਆਰ ਰੱਖੇ ਹਨ, ਉਨ੍ਹਾਂ ਦੇ ਲਾਇਸੈਂਸਾਂ ਦੀ ਦੋਬਾਰਾ ਵੈਰੀਫੀਕੇਸ਼ਨ ਹੋਵੇਗੀ। ਜਿੰਨੇ ਵੀ ਸੂਬੇ ‘ਚ ਲਾਇਸੈਂਸ ਜਾਰੀ ਕੀਤੇ ਗਏ ਹਨ, ਉਨ੍ਹਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਵੇਗੀ ਅਤੇ ਅਗਲੇ 3 ਮਹੀਨਿਆਂ ਤਕ ਕੋਈ ਵੀ ਨਵੇਂ ਲਾਇਸੈਂਸ ਜਾਰੀ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਜਿਹੜੇ ਲਾਇਸੈਂਸ ਜਾਰੀ ਹੋਏ ਹਨ, ਉਨ੍ਹਾਂ ਦੀਆਂ ਵੀ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਉਹ ਵੀ ਜ਼ਾਅਲੀ ਐਡਰੈੱਸ ‘ਤੇ ਬਣੇ ਹੋਏ ਹਨ। ਵੈਰੀਫਿਕੇਸ਼ਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੈਂਸਲ ਕਰਾਂਗੇ।