ਪੰਜਾਬ ‘ਚ ਤੇਜ਼ੀ ਨਾਲ ਫੈਲ ਰਿਹਾ ਡੇਂਗੂ, ਜੇ ਤੁਹਾਡੇ ਸਰੀਰ ‘ਚ ਵੀ ਨਜ਼ਰ ਆਉਣ ਇਹ ਲੱਛਣ ਤਾਂ ਤੁਰੰਤ ਕਰਵਾਓ ਇਲਾਜ

0
4542

ਜਲੰਧਰ/ਲੁਧਿਆਣਾ/ਚੰਡੀਗੜ੍ਹ | ਡੇਂਗੂ ਦਾ ਕਹਿਰ ਪੰਜਾਬ ਚ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਬਹੁਤ ਸਾਰੇ ਪਾਜ਼ੇਟਿਵ ਮਾਮਲੇ ਸਾਹਮਣੇ ਆ ਰਹੇ ਹਨ।1 ਜਨਵਰੀ ਤੋਂ 10 ਨਵੰਬਰ ਤੱਕ 45,497 ‘ਚੋਂ 7,365 ਮਰੀਜ਼ ਡੇਂਗੂ ਪਾਜ਼ੇਟਿਵ ਪਾਏ ਗਏ ਹਨ। ਸੂਬੇ ‘ਚ ਡੇਂਗੂ ਦੀ ਪਾਜ਼ਟੇਵਿਟੀ ਦਰ 16.18 ਫ਼ੀਸਦੀ ਹੈ। ਪੰਜਾਬ ਦੇ 8 ਜ਼ਿਲ੍ਹਿਆਂ ‘ਚ ਡੇਂਗੂ ਦੀ ਪਾਜ਼ੇਟੀਵਿਟੀ ਦਰ ਸੂਬੇ ਦੀ ਔਸਤ ਨਾਲੋਂ ਵੀ ਵੱਧ ਹੈ। ਡੇਂਗੂ ਹੋਣ ‘ਤੇ ਵਿਅਕਤੀ ਨੂੰ ਤੇਜ਼ ਬੁਖ਼ਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਸਾਰੇ ਜੋੜਾਂ ’ਚ ਦਰਦ ਹੁੰਦੀ ਹੈ। ਜੇਕਰ ਕਿਸੇ ’ਚ ਇਹ ਲੱਛਣ ਸਾਹਮਣੇ ਆਉਣ ਤਾਂ ਉੁਨ੍ਹਾਂ ਨੂੰ ਤੁਰੰਤ ਮਾਹਿਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ, ਜਦਕਿ ਆਪਣੇ ਘਰ ਨੇੜੇ ਸਥਿਤ ਸਰਕਾਰੀ ਸਿਹਤ ਕੇਂਦਰ ’ਤੇ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਇਨ੍ਹਾਂ ਲਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਨਾ ਦਾ ਭਾਰੀ ਨੁਕਸਾਨ ਹੋ ਸਕਦਾ।

ਸਿਹਤ ਅਧਿਕਾਰੀਆਂ ਅਨੁਸਾਰ ਸਰਕਾਰੀ ਸਿਹਤ ਕੇਂਦਰਾਂ ’ਚ ਡੇਂਗੂ ਦੀ ਜਾਂਚ ਅਤੇ ਇਲਾਜ ਮੁਫ਼ਤ ਮੁਹੱਈਆ ਹੈ। ਉਨ੍ਹਾਂ ਦੱਸਿਆ ਕਿ ਬੁਖ਼ਾਰ ਹੋਣ ’ਤੇ ਪੈਰਾਸੀਟਾਮੋਲ ਦੀ ਗੋਲੀ ਲੈਣ, ਡਿਸਪ੍ਰਿਨ, ਬਰੂਫਿਨ ਦੀ ਵਰਤੋਂ ਹਰਗਿਜ਼ ਨਾ ਕਰਨ। ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਚਮੜੀ ’ਤੇ ਲਾਲ ਧੱਫੜ ਅਤੇ ਖਾਰਸ਼ ਹੋਵੇ ਤਾਂ ਤੁਰੰਤ ਨੇੜੇ ਦੇ ਹਸਪਤਾਲ ’ਚ ਸੰਪਰਕ ਕਰਨਾ ਚਾਹੀਦਾ ਹੈ।