ਹਿੰਦੂ ਨੇਤਾ ਸੂਰੀ ਦੇ ਕਾਤਲ ਦੇ ਪਰਿਵਾਰ ਦੀ ਸੁਰੱਖਿਆ ਦੀ ਸਿੱਖ ਜਥੇਬੰਦੀਆਂ ਨੇ ਲਈ ਜ਼ਿੰਮੇਵਾਰੀ, ਕਿਹਾ- ਪੰਜਾਬ ‘ਚ ਸਿੱਖਾਂ ਦੀ ਨਸਲਕੁਸ਼ੀ ਨਹੀਂ ਹੋਣ ਦੇਵਾਂਗੇ

0
284

ਅੰਮ੍ਰਿਤਸਰ | ਬੀਤੇ ਦਿਨੀਂ ਸ਼ਿਵ ਸੈਨਾ ਟਕਸਾਲੀ ਦੇ ਆਗੂ ਸੁਧੀਰ ਸੂਰੀ ਦੀ ਮੌਤ ਤੋਂ ਬਾਅਦ ਅੱਜ ਸੁਧੀਰ ਸੂਰੀ ਨੂੰ ਗੋਲੀਆਂ ਮਾਰਨ ਵਾਲੇ ਸੰਦੀਪ ਸਿੰਘ ਸੰਨੀ ਦਾ ਪਰਿਵਾਰ ਆਪਣੇ ਘਰ ਵਾਪਿਸ ਪਰਤਿਆ, ਜਿਸ ਦੇ ਘਰ ਪਹੁੰਚਣ ‘ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਉਨ੍ਹਾਂ ਦਾ ਸਿਰੋਪਾਓ ਪਾ ਸਨਮਾਨ ਕੀਤਾ ਗਿਆ ਹੈ ਅਤੇ ਸਿੱਖ ਜਥੇਬੰਦੀਆਂ ਵਲੋਂ ਉਨ੍ਹਾਂ ਦੇ ਘਰ ਅਤੇ ਪਰਿਵਾਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਂਦਿਆਂ ਸੁਧੀਰ ਸੂਰੀ ਦੇ ਸਮਰਥਕਾਂ ਨੂੰ ਤਾੜਨਾ ਕੀਤੀ ਕਿ ਜੇਕਰ ਕੋਈ ਵੀ ਇਸ ਪਰਿਵਾਰ ਵਲ ਅੱਖ ਚੁਕ ਵੇਖੇਗਾ ਉਸ ਨੂੰ ਬਖਸਿਆ ਨਹੀਂ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ‘ਤੇ ਪਹੁੰਚੇ ਸਿੱਖ ਯੂਥ ਫੈੱਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਦੇ ਆਗੂ ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਸੁਧੀਰ ਸੂਰੀ ਦੀ ਮੌਤ ਦਾ ਜ਼ਿੰਮੇਵਾਰ ਖੁਦ ਸੁਧੀਰ ਸੂਰੀ ਅਤੇ ਸਰਕਾਰੀ ਤੰਤਰ ਹੈ, ਜਿਸ ਨੇ ਸਮਾਂ ਰਹਿੰਦਿਆਂ ਉਸ ਨੂੰ ਗਲਤ ਬੋਲਣ ਤੋਂ ਨਹੀਂ ਰੋਕਿਆ, ਜਿਸ ਕਾਰਨ ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲੀ।
ਸੁਧੀਰ ਸੂਰੀ ਹਮੇਸ਼ਾ ਸਿੱਖ ਕੌਮ, ਉਨ੍ਹਾਂ ਦੀਆਂ ਧੀਆਂ ਭੈਣਾਂ ਅਤੇ ਸੰਤ ਭਿੰਡਰਾਂਵਾਲਿਆਂ ਨੂੰ ਲੈ ਕੇ ਗਲਤ ਬਿਆਨਬਾਜ਼ੀ ਕਰਦਾ ਸੀ ਜੋ ਕਿ ਨਾ ਸਹਿਣ ਯੋਗ ਸੀ, ਜਿਸ ਕਾਰਨ ਅੱਜ ਉਹ ਆਪਣੇ ਕੀਤੇ ਗੁਨਾਹਾਂ ਦੀ ਭੇਟ ਚੜ੍ਹਿਆ, ਜਿਸ ਸਿੱਖ ਵੀਰ ਸੰਦੀਪ ਸਿੰਘ ਸੰਨੀ ਨੇ ਉਸ ਦਾ ਸੋਧਾ ਲਾਇਆ ਅੱਜ ਉਸ ਦੇ ਪਰਿਵਾਰ ਨੂੰ ਸੁਧੀਰ ਸੂਰੀ ਦੇ ਸਮਰਥਕਾਂ ਵਲੋਂ ਮੀਡੀਆ ‘ਤੇ ਬਿਆਨਬਾਜ਼ੀ ਕਰ ਕੇ ਮਾਰਨ ਦੀ ਗੱਲ ਕਹਿ ਜਾ ਰਹੀ ਹੈ ਪਰ ਹੁਣ ਅਸੀਂ ਪੰਜਾਬ ਵਿਚ ਸਿੱਖਾਂ ਦੀ ਨਸਲਕੁਸ਼ੀ ਨਹੀਂ ਹੋਣ ਦੇਵਾਂਗੇ, ਜਿਹੜਾ ਵੀ ਇਸ ਪਰਿਵਾਰ ਵੱਲ ਅੱਖ ਚੁੱਕ ਕੇ ਵੇਖੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।