ਜਲੰਧਰ । ਜ਼ਿਲ੍ਹੇ ‘ਚ ਪੈਂਦੇ ਭੋਗਪੁਰ ਦੇ ਪਿੰਡ ਚੱਕ ਝੰਡੂ ‘ਚ ਜਲੰਧਰ ਪੁਲਿਸ ਨੂੰ 3 ਗੈਂਗਸਟਰਾਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਹੈ, ਜਿਸ ਤੋਂ ਬਾਅਦ ਭਾਰੀ ਪੁਲਿਸ ਫੋਰਸ ਨੇ ਆਲੇ-ਦੁਆਲੇ ਦੇ ਇਲਾਕੇ ਨੂੰ ਘੇਰਾ ਪਾ ਲਿਆ ਅਤੇ ਇਲਾਕੇ ‘ਚ ਚਾਰੇ ਪਾਸੇ ਗੈਂਗਸਟਰਾਂ ਦੀ ਤਲਾਸ਼ ਜਾਰੀ ਹੈ। ਹਾਸਿਲ ਜਾਣਕਾਰੀ ਮੁਤਾਬਕ ਪੂਰਾ ਪਿੰਡ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ ਹੈ।