ਪ੍ਰੇਮ-ਪ੍ਰਸੰਗ ਕਾਰਨ ਕੁੜੀ ਦੇ ਘਰਦਿਆਂ ਨੇ ਨੌਜਵਾਨ ਦੀ ਕੁੱਟਮਾਰ ਕਰ ਕੇ ਰੇਲਵੇ ਟਰੈਕ ‘ਤੇ ਸੁੱਟਿਆ, ਉਤੋਂ ਲੰਘੀ ਟਰੇਨ

0
598

ਲੁਧਿਆਣਾ| ਰਾਮਨਗਰ ਇਲਾਕੇ ਦੇ ਰਹਿਣ ਵਾਲੇ ਇਕ 20-22 ਸਾਲਾ ਦੇ ਨੌਜਵਾਨ ਦੀ ਲੜਕੀ ਨਾਲ ਪ੍ਰੇਮ ਪ੍ਰਸੰਗ ਕਾਰਨ ਲੜਕੀ ਦੇ ਪਰਿਵਾਰ ਵਾਲਿਆਂ ਨੇ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਉਸ ਨੂੰ ਰੇਲਵੇ ਟਰੈਕ ‘ਤੇ ਸੁੱਟ ਦਿੱਤਾ, ਜਿਸ ਤੋਂ ਬਾਅਦ ਟਰੇਨ ਨੇ ਨੌਜਵਾਨ ਨੂੰ ਕੁਚਲ ਦਿੱਤਾ ਅਤੇ ਨੌਜਵਾਨ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਰਾਮ ਨਗਰ ਦੇ ਰਹਿਣ ਵਾਲੇ ਨੌਜਵਾਨ ਦਾ ਕਿਸੇ ਕੁੜੀ ਨਾਲ ਪ੍ਰੇਮ ਪ੍ਰਸੰਗ ਸੀ, ਜਿਸ ਕਾਰਨ ਕੁੜੀ ਦੇ ਰਿਸ਼ਤੇਦਾਰਾਂ ਨੇ ਲੜਕੇ ਦਾ ਇਹ ਹਾਲ ਕੀਤਾ। ਨੌਜਵਾਨ ਅੱਜ ਸਵੇਰੇ ਕੰਮ ‘ਤੇ ਗਿਆ ਅਤੇ 11 ਵਜੇ ਘਰ ਵਾਪਸ ਆਇਆ। 12 ਵਜੇ ਦੇ ਕਰੀਬ ਗਲੀ ਦੇ ਵਾਲੇ ਕੁਝ ਨੌਜਵਾਨ ਉਸ ਨੂੰ ਘਰੋਂ ਬੁਲਾ ਕੇ ਲੈ ਗਏ। ਕਾਫੀ ਸਮੇਂ ਬਾਅਦ ਜਦੋਂ ਮੁੰਡਾ ਘਰ ਨਹੀਂ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਸ਼ਾਮ ਨੂੰ ਉਨ੍ਹਾਂ ਨੂੰ ਨੌਜਵਾਨ ਦੀ ਲਾਸ਼ ਰੇਲਵੇ ਟਰੈਕ ਤੇ ਮਿਲੀ।

ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਕੁੜੀ ਉਨ੍ਹਾਂ ਦੇ ਮੁੰਡੇ ਨੂੰ ਤੰਗ ਪ੍ਰੇਸ਼ਾਨ ਕਰਦੀ ਸੀ। ਕਈ ਵਾਰ ਕੁੜੀ ਨੂੰ ਸਮਝਾਇਆ ਪਰ ਉਹ ਨਹੀਂ ਮੁੜੀ। ਕੁੜੀ ਦੇ ਰਿਸ਼ਤੇਦਾਰਾਂ ਨੇ ਘਰੋਂ ਮੁੰਡੇ ਨੂੰ ਬੁਲਾ ਕੇ ਪਹਿਲਾਂ ਉਸ ਦੀ ਕੁਟਮਾਰ ਕੀਤੀ ਅਤੇ ਬਾਅਤ ਚ ਉਸ ਨੂੰ ਰੇਲਵੇ ਟਰੈਕ ਤੇ ਸੁੱਟ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।