ਨਿਰਭਯਾ ਵਰਗਾ ਕਾਂਡ : ਔਰਤ ਨੂੰ ਅਗਵਾ ਕਰ ਕੇ 5 ਨੌਜਵਾਨਾਂ 2 ਦਿਨ ਕੀਤਾ ਗੈਂਗਰੇਪ, ਪ੍ਰਾਈਵੇਟ ਪਾਰਟ ‘ਚ ਪਾਈ ਰਾਡ

0
541

ਦਿੱਲੀ|ਗਾਜ਼ੀਆਬਾਦ ਵਿੱਚ ਦਿੱਲੀ ਦੀ ਇੱਕ ਔਰਤ ਨਾਲ ਨਿਰਭਯਾ ਵਰਗਾ ਜ਼ੁਲਮ ਕੀਤਾ ਗਿਆ। 5 ਨੌਜਵਾਨਾਂ ਨੇ ਉਸ ਨੂੰ ਅਗਵਾ ਕੀਤਾ ਅਤੇ 2 ਦਿਨ ਤੱਕ ਉਸ ਨਾਲ ਬਲਾਤਕਾਰ ਕੀਤਾ। ਉਸ ਦੇ ਪ੍ਰਾਈਵੇਟ ਪਾਰਟ ਵਿੱਚ ਰਾਡ ਪਾਈ। ਇਸ ਤੋਂ ਬਾਅਦ ਉਹ ਉਸ ਨੂੰ ਸੜਕ ਕਿਨਾਰੇ ਸੁੱਟ ਕੇ ਭੱਜ ਗਏ। ਲੜਕੀ ਨੂੰ ਸੜਕ ਦੇ ਕਿਨਾਰੇ ਇੱਕ ਬੋਰੀ ਵਿੱਚ ਮਿਲੀ, ਉਦੋਂ ਵੀ ਡੰਡਾ ਉਸ ਦੇ ਸਰੀਰ ਦੇ ਅੰਦਰ ਹੀ ਸੀ।

ਔਰਤ ਦਾ ਦਿੱਲੀ ਦੇ ਜੀਟੀਬੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੀੜਤਾ ਖੁਦ ਵੀ ਦਿੱਲੀ ਦੇ ਇੱਕ ਹਸਪਤਾਲ ਵਿੱਚ ਨਰਸ ਹੈ। ਪੁਲੀਸ ਨੇ ਇਸ ਸਬੰਧ ਵਿੱਚ ਦੀਨੂ, ਸ਼ਾਹਰੁਖ, ਜਾਵੇਦ, ਢੋਲਾ, ਔਰੰਗਜ਼ੇਬ ਉਰਫ਼ ਜ਼ਹੀਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ‘ਚੋਂ 4 ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਜੀਟੀਬੀ ਹਸਪਤਾਲ ਦੇ ਬੁਲਾਰੇ ਰਜਤ ਜੰਬਾ ਨੇ ਦੱਸਿਆ ਕਿ ਪੀੜਤ ਨੂੰ 18 ਅਕਤੂਬਰ ਨੂੰ ਸਵੇਰੇ 7 ਵਜੇ ਹਸਪਤਾਲ ਲਿਆਂਦਾ ਗਿਆ ਸੀ। ਜਿਨਸੀ ਸ਼ੋਸ਼ਣ ਕੀਤਾ ਗਿਆ ਹੈ। ਅੰਦਰੂਨੀ ਸੱਟਾਂ ਲੱਗੀਆਂ ਹਨ, ਜਾਂਚ ਕੀਤੀ ਜਾ ਰਹੀ ਹੈ। ਪੀੜਤਾ ਦੀ ਹਾਲਤ ਹੁਣ ਸਥਿਰ ਹੈ।
ਔਰਤ ਦਾ ਭਰਾ ਪੇਸ਼ੇ ਤੋਂ ਆਟੋ ਚਾਲਕ ਹੈ। ਉਸ ਨੇ ਦੱਸਿਆ ਕਿ ਘਟਨਾ 16 ਅਕਤੂਬਰ ਦੀ ਹੈ। ਭੈਣ ਮੇਰੇ ਜਨਮ ਦਿਨ ਦੀ ਪਾਰਟੀ ਵਿੱਚ ਆਈ ਸੀ। ਪਾਰਟੀ ਖਤਮ ਹੋਣ ਤੋਂ ਬਾਅਦ ਮੈਂ ਰਾਤ 9.30 ਵਜੇ ਦਿੱਲੀ ਆਸ਼ਰਮ ਰੋਡ ਤੋਂ ਨੰਦਗ੍ਰਾਮ ਹਾਈਵੇ ‘ਤੇ ਰਵਾਨਾ ਹੋਇਆ, ਜਿੱਥੇ ਮੇਰੀ ਭੈਣ ਆਟੋ ਦੀ ਉਡੀਕ ਕਰ ਰਹੀ ਸੀ। ਰਾਤ 11.30 ਵਜੇ ਭਤੀਜੇ ਨੇ ਫੋਨ ਕਰਕੇ ਦੱਸਿਆ ਕਿ ਮਾਂ ਘਰ ਨਹੀਂ ਪਹੁੰਚੀ। ਉਸ ਤੋਂ ਬਾਅਦ ਕਾਫੀ ਭਾਲ ਕੀਤੀ ਪਰ ਉਹ ਨਹੀਂ ਮਿਲੀ।

ਔਰਤ ਦਾ ਜਾਇਦਾਦ ਦਾ ਚੱਲ ਰਿਹੈ ਝਗੜਾ
ਭਰਾ ਨੇ ਕਿਹਾ ਕਿ”ਪੁਲਿਸ ਜਾਇਦਾਦ ਦੇ ਝਗੜੇ ਦਾ ਹਵਾਲਾ ਦੇ ਰਹੀ ਹੈ, ਉਹ ਜਾਇਦਾਦ ਦੁਰਗਾਪੁਰੀ ਸ਼ਾਹਦਰਾ, ਦਿੱਲੀ ਵਿਚ ਹੈ ਅਤੇ ਦੋਸ਼ੀ ਧਿਰ ਉਥੇ ਕਬਜ਼ਾ ਨਹੀਂ ਕਰਨ ਦੇ ਰਹੀ ਹੈ। ਭੈਣ ਨੇ ਅਦਾਲਤ ਵਿਚ ਕੇਸ ਦਾਇਰ ਕੀਤਾ ਹੈ ਅਤੇ ਇਸ ਕਾਰਨ ਦੋਸ਼ੀ ਧਿਰ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਰਿਹਾ ਹੈ।ਪੁਲਿਸ ਐਫਆਈਆਰ ਅਨੁਸਾਰ ਪੀੜਤਾ ਨੂੰ ਕੁਝ ਸਕਾਰਪੀਓ ਸਵਾਰ ਨੌਜਵਾਨਾਂ ਨੇ ਬੰਦੂਕ ਦਿਖਾ ਕੇ ਸੜਕ ਤੋਂ ਚੁੱਕ ਲਿਆ। ਸਕਾਰਪੀਓ ਵਿੱਚ ਚਾਰ ਵਿਅਕਤੀ ਸਵਾਰ ਸਨ। ਉਹ ਉਸ ਨੂੰ ਇਕ ਸੁੰਨਸਾਨ ਜਗ੍ਹਾ ‘ਤੇ ਲੈ ਗਏ। ਉਸ ਥਾਂ ‘ਤੇ ਪਹਿਲਾਂ ਤੋਂ ਹੀ ਇਕ ਨੌਜਵਾਨ ਮੌਜੂਦ ਸੀ। ਪੰਜਾਂ ਨੇ ਦੋ ਦਿਨ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਹੱਥ-ਪੈਰ ਬੰਨ੍ਹ ਕੇ ਬੋਰੀ ਵਿਚ ਬੰਦ ਕਰ ਕੇ ਸੁੱਟ ਦਿੱਤਾ।

ਦਿੱਲੀ ਮਹਿਲਾ ਕਮਿਸ਼ਨ (DCW) ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਬੁੱਧਵਾਰ ਸਵੇਰੇ ਟਵੀਟ ਕੀਤਾ, ‘ਦਿੱਲੀ ਦੀ ਲੜਕੀ ਰਾਤ ਨੂੰ ਗਾਜ਼ੀਆਬਾਦ ਤੋਂ ਵਾਪਸ ਆ ਰਹੀ ਸੀ, ਉਸ ਨੂੰ ਜ਼ਬਰਦਸਤੀ ਕਾਰ ਵਿੱਚ ਚੁੱਕ ਲਿਆ ਗਿਆ। 5 ਲੋਕਾਂ ਨੇ 2 ਦਿਨਾਂ ਤੱਕ ਬਲਾਤਕਾਰ ਕੀਤਾ। ਉਸ ਦੇ ਪ੍ਰਾਈਵੇਟ ਪਾਰਟ ਵਿੱਚ ਰਾਡ ਪਾਈ ਗਈ। ਸੜਕ ਕਿਨਾਰੇ ਇੱਕ ਬੋਰੀ ਵਿੱਚ ਮਿਲੀ, ਡੰਡਾ ਅਜੇ ਵੀ ਅੰਦਰ ਸੀ। ਹਸਪਤਾਲ ਵਿੱਚ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ। ਗਾਜ਼ੀਆਬਾਦ ਦੇ ਐਸਐਸਪੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।’9ਜੀਟੀਬੀ ਹਸਪਤਾਲ ਵਿੱਚ ਦਾਖ਼ਲ ਪੀੜਤ ਔਰਤ ਦੀ ਹਾਲਤ ਵਿੱਚ ਜਦੋਂ ਕੁਝ ਸੁਧਾਰ ਹੋਇਆ ਤਾਂ ਉਸ ਨੇ ਪੁਲੀਸ ਕੋਲ ਆਪਣੇ ਬਿਆਨ ਦਰਜ ਕਰਵਾਏਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਦਿੱਲੀ ਦੇ ਨੰਦ ਨਗਰੀ ਇਲਾਕੇ ਦੀ ਰਹਿਣ ਵਾਲੀ ਹੈ।