ਅੱਜ ਹੈ CM ਭਗਵੰਤ ਮਾਨ ਦਾ ਜਨਮ, ਜਾਣੋ ਉਨ੍ਹਾਂ ਦੇ ਜਨਮ ਤੋਂ ਲੈ ਕੇ ਰਾਜਨੀਤਿਕ ਸਫਰ ਤੱਕ ਦੀ ਪੂਰੀ ਕਹਾਣੀ

0
3907

 ਜਲੰਧਰ/ਸੰਗਰੂਰ/ਲੁਧਿਆਣਾ/ਅੰਮ੍ਰਿਤਸਰ/ਚੰਡੀਗੜ੍ਹ| ਭਗਵੰਤ ਮਾਨ ਦਾ ਜਨਮ 17 ਅਕਤੂਬਰ 1972 ਨੂੰ ਸਤੋਜ ਜ਼ਿਲ੍ਹਾ ਸੰਗਰੂੂਰ ਵਿਖੇ ਹੋਇਆ। ਭਗਵੰਤ ਮਾਨ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਹਨ ਅਤੇ ਇੱਕ ਹਾਸਰਸ ਕਲਾਕਾਰ ਅਤੇ ਸਿਆਸਤਦਾਨ ਹਨ। ਉਨ੍ਹਾਂ ਆਪਣਾ ਕਮੇਡੀਅਨ ਵਜੋਂ ਕੈਰੀਅਰ ਯੂਨੀਵਰਸਿਟੀ ਦੇ ਯੂਥ ਫੈਸਟੀਵਲਾਂ ਅਤੇ ਅੰਤਰ ਕਾਲਜ ਮਕਾਬਲਿਆਂ ਵਿੱਚ ਭਾਗ ਲੈਣ ਤੋਂ ਕੀਤਾ ਸੀ। ਉਹ ਆਮ ਆਦਮੀ ਪਾਰਟੀ ਵਲੋਂ ਸੰਗਰੂੂਰ ਤੋਂ 16ਵੀਂ ਲੋਕ ਸਭਾ ਦੇ ਸਾਸੰਦ ਬਣੇ।

ਵਿਆਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 2015 ‘ਚ ਆਪਣੀ ਪਹਿਲੀ ਪਤਨੀ ਇੰਤਰਪ੍ਰੀਤ ਕੌਰ ਤੋਂ ਤਲਾਕ ਲੈ ਲਿਆ ਸੀ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਆਪਣੇ ਦੋ ਬੱਚਿਆਂ ਨਾਲ ਅਮਰੀਕਾ ਵਿੱਚ ਰਹਿਣ ਲੱਗ ਗਏ। ਦੋਵੇਂ ਬੱਚੇ ਮਾਨ ਦੇ ਮੁੱਖ ਮੰਤਰੀ ਵੱਜੋਂ ਸਹੁੰ ਚੁੱਕਣ ਦੇ ਸਮਾਗਮ ਵਿੱਚ ਸ਼ਾਮਲ ਹੋਏ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (48) ਨੇ 7 ਜੁਲਾਈ 2022 ਨੂੰ ਦੂਜਾ ਵਿਆਹ ਕਰਵਾ ਲਿਆ ਸੀ। ਉੁਨ੍ਹਾਂ ਹਰਿਆਣਾ ਦੇ ਪਿਹੋਵਾ ਦੀ ਵਸਨੀਕ ਡਾ. ਗੁਰਪ੍ਰੀਤ ਕੌਰ (32) ਨਾਲ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਹਾਊਸ ਵਿੱਚ ਲਾਵਾਂ ਲਈਆਂ। ਮਾਨ ਅਤੇ ਗੁਰਪ੍ਰੀਤ ਦੇ ਪਰਿਵਾਰ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਦਾ ਪਰਿਵਾਰ ਵੀ ਵਿਆਹ ‘ਚ ਸ਼ਾਮਲ ਹੋਇਆ।  

ਰਾਜਨੀਤੀਕ ਕਰੀਅਰ : 2011 ਦੇ ਸ਼ੁਰੂ ਵਿਚ ਭਗਵੰਤ ਮਾਨ ਪੀਪਲਜ਼ ਪਾਰਟੀ ਆਫ਼ ਪੰਜਾਬ ਵਿੱਚ ਸ਼ਾਮਲ ਹੋਏ. 2012 ਵਿਚ ਉਹ ਲਹਿਰਾਗਾਗਾ ਹਲਕੇ ਤੋਂ ਚੋਣ ਲੜੇ ਪਰ ਅਸਫਲ ਰਹੇ ਸਨ। ਮਾਰਚ 2014 ਵਿੱਚ ਉਹ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਲਈ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ 200,000 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। 2019 ਵਿਚ ਉਨ੍ਹਾਂ ਫਿਰ ਲੋਕ ਸਭਾ ਦੀ ਸੰਗਰੂਰ ਤੋਂ ਸੀਟ ਜਿੱਤ ਕੇ ਭਾਰਤ ਦੀਆਂ ਆਮ ਚੋਣਾਂ ਵਿੱਚ 111,111 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਉਹ ਸੰਸਦ ਦੇ ਹੇਠਲੇ ਸਦਨ  ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਵਿਚੋਂ ਸੰਸਦ ਮੈਂਬਰ ਹਨ।