ਦਰਿੰਦਗੀ ! ਆਰਕੈਸਟਰਾ ਦੇਖਣ ਆਈ ਨਾਬਾਲਿਗਾ ਨਾਲ 7 ਲੋਕਾਂ ਨੇ ਕੀਤਾ ਬਲਾਤਕਾਰ

0
688

ਝਾਰਖੰਡ | ਲਾਤੇਹਾਰ ਜ਼ਿਲੇ ‘ਚ ਆਰਕੈਸਟਰਾ ਦੇਖਣ ਆਈ ਨਾਬਾਲਿਗ ਨਾਲ ਲਗਭਗ ਅੱਧੀ ਦਰਜਨ ਲੋਕਾਂ ਨੇ ਗੈਂਗ ਰੇਪ ਕੀਤਾ। ਲਾਤੇਹਾਰ ਪੁਲਿਸ ਨੇ ਇਸ ਮਾਮਲੇ ਵਿਚ 4 ਨਾਬਾਲਗਾਂ ਸਮੇਤ 7 ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ।

ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਨਾਬਾਲਗ ਲੜਕੀ ਆਪਣੇ ਘਰ ਤੋਂ ਲਾਤੇਹਾਰ ਰੇਲਵੇ ਸਟੇਸ਼ਨ ਨੇੜੇ ਆਰਕੈਸਟਰਾ ਦੇਖਣ ਆਈ ਸੀ, ਜਿਥੋਂ ਕੁਝ ਨੌਜਵਾਨ ਨਾਬਾਲਗ ਲੜਕੀ ਨੂੰ ਵਰਗਲਾ ਕੇ ਰੇਲਵੇ ਸਟੇਸ਼ਨ ਨੇੜੇ ਲੈ ਗਏ ਅਤੇ ਵਾਰੀ-ਵਾਰੀ ਉਸ ਨਾਲ ਬਲਾਤਕਾਰ ਕੀਤਾ। ਨਾਬਾਲਗ ਨੇ ਇਸ ਦੀ ਸੂਚਨਾ ਲਾਤੇਹਾਰ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਕਰਦੇ ਹੋਏ ਕੇਸ ਦਰਜ ਕਰ ਕੇ ਸਦਰ ਹਸਪਤਾਲ ਲਾਤੇਹਾਰ ਵਿਖੇ ਮੈਡੀਕਲ ਕਰਵਾਇਆ। ਫੜੇ ਗਏ ਤਿੰਨ ਬਾਲਗ ਮੁਲਜ਼ਮਾਂ ਦੀ ਪਛਾਣ ਪੰਕਜ ਪ੍ਰਸਾਦ ਵਾਸੀ ਲਾਤੇਹਾਰ ਜ਼ਿਲ੍ਹੇ ਦੇ ਬਚਰਾ, ਮੁੱਛਲਾਲ ਸਿੰਘ ਵਾਸੀ ਬੇਂਦੀ, ਸੁਨੀਲ ਸਿੰਘ ਵਜੋਂ ਹੋਈ ਹੈ। ਬਲਾਤਕਾਰ ਦੇ ਬਾਕੀ ਚਾਰ ਨਾਬਾਲਗ ਦੋਸ਼ੀ ਵੀ ਲਾਤੇਹਾਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ।

ਪੀੜਤ ਨਾਬਾਲਗਾ ਦੀ ਹਾਲਤ ਨਾਰਮਲ ਹੈ। ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਕਮ ਥਾਣਾ ਇੰਚਾਰਜ ਅਮਿਤ ਕੁਮਾਰ ਗੁਪਤਾ ਨੇ ਦੱਸਿਆ ਕਿ ਲੜਕੀ ਦੀ ਦਰਖਾਸਤ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਗਿਆ ਹੈ। ਸਾਰਿਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।