ਆਪ੍ਰੇਸ਼ਨ ਲੋਟਸ ’ਚ ਆਪ MLA ਦੇ ਬਿਆਨ ਦਰਜ : ਅੰਗੁਰਾਲ ਤੇ ਅਰੋੜਾ ਦਾ ਦਾਅਵਾ-ਹਾਈਕੋਰਟ ਦੇ ਦੋ ਵਕੀਲਾਂ ਨੇ ਕੀਤਾ ਸੰਪਰਕ, ਅਮਿਤ ਸ਼ਾਹ ਤੇ ਅਨੁਰਾਗ ਠਾਕੁਰ ਦਾ ਲਿਆ ਨਾਂ

0
675

ਚੰਡੀਗੜ੍ਹ। ਪੰਜਾਬ ਵਿਚ ਆਪ ਦੇ ਦੋ ਐਮਐਲਏਜ਼ ਨੇ ਸੋਮਵਾਰ ਨੂੰ ਭਾਜਪਾ ਦੇ ਆਪ੍ਰੇਸ਼ਨ ਲੋਟਸ ਨਾਲ ਜੁੜੇ ਮਾਮਲੇ ਵਿਚ ਮੋਹਾਲੀ ਵਿਜੀਲੈਂਸ ਦਫਤਰ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾਏ ਹਨ। ਇਨ੍ਹਾਂ ਵਿਧਾਇਕਾਂ ਵਿਚ ਸ਼ੀਤਲ ਅੰਗੁਰਾਲ ਤੇ ਰਮਨ ਅਰੋੜਾ ਸ਼ਾਮਲ ਹਨ। ਦੋਵੇਂ ਹੀ ਜਲੰਧਰ ਨਾਲ ਸਬੰਧ ਰੱਖਦੇ ਹਨ। ਮੋਹਾਲੀ ਵਿਜੀਲੈਂਸ ਦਫਤਰ ਤੋਂ ਬਾਹਰ ਨਿਕਲਣ ਦੇ ਬਾਅਦ ਦੋਵਾਂ ਵਿਧਾਇਕਾਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਦੋ ਵਕੀਲਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਤੇ ਭਾਜਪਾ ਵਿਚ ਸ਼ਾਮਲ ਹੋਣ ਦੇ ਬਦਲੇ 25-25 ਕਰੋੜ ਦਾ ਆਫਰ ਕੀਤਾ ਸੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਚੀਮਾ ਤੇ ਆਪ ਸੁਪਰੀਮੋ ਕੇਜਰੀਵਾਲ ਦੋਸ਼ ਲਗਾ ਚੁੱਕੇ ਹਨ ਕਿ ਭਾਜਪਾ ਪੰਜਾਬ ਵਿਚ ਉਨ੍ਹਾਂ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਇਨ੍ਹਾਂ ਨੇਤਾਵਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਆਪ ਛੱਡ ਕੇ ਭਾਜਪਾ ਜੁਆਇਨ ਕਰਨ ਬਦਲੇ 25-25 ਕਰੋੜ ਆਫਰ ਕੀਤੇ ਜਾ ਰਹੇ ਹਨ।

ਵਿਧਾਇਕਾਂ ਦੇ ਇਨ੍ਹਾਂ ਦੋਸ਼ਾਂ ਦੇ ਬਾਅਦ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਪੰਜਾਬ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਸੀ। ਪੰਜਾਬ ਵਿਜੀਲੈਂਸ ਬਿਊਰੋ ਨੇ ਇਸ ਕੇਸ ਵਿਚ ਅਣਪਛਾਤਿਆਂ ਖਿਲਾਫ ਕੇਸ ਦਰਜ ਕੀਤਾ ਹੈ। ਸੋਮਵਾਰ ਨੂੰ ਇਸ ਕੇਸ ਦੇ ਸਿਲਸਿਲੇ ਵਿਚ ਆਪ ਵਿਧਾਇਕ ਆਪਣੇ ਬਿਆਨ ਦਰਜ ਕਰਵਾਉਣ ਮੋਹਾਲੀ ਪਹੁੰਚੇ ਸਨ।

ਮੋਹਾਲੀ ਵਿਜੀਲੈਂਸ ਆਫਿਸ ਤੋਂ ਬਾਹਰ ਨਿਕਲੇ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਕਿਸੇ ਵਕੀਲ ਦਾ ਫੋਨ ਆਇਆ ਸੀ। ਦੋਵਾਂ ਵਕੀਲਾਂ ਨੇ ਕਿਹਾ ਕਿ ਉਹ ਭਾਜਪਾ ਦੇ ਸੰਪਰਕ ਵਿਚ ਹਨ ਤੇ ਵੱਡੇ ਬਾਬੂਜੀ ਅਮਿਤ ਸ਼ਾਹ ਗੱਲ ਕਰਨਾ ਚਾਹੁੰਦੇ ਹਨ। ਸ਼ੀਤਲ ਅੰਗੁਰਾਲ ਤੇ ਰਮਨ ਅਰੋੜਾ ਨੇ ਉਨ੍ਹਾਂ ਵਕੀਲਾਂ ਦੇ ਨਾਂ ਨਹੀਂ ਦੱਸੇ, ਜਿਨ੍ਹਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਵਕੀਲਾਂ ਦੇ ਨੰਬਰ ਵਿਜੀਲੈਂਸ ਨੂੰ ਦੇ ਦਿੱਤੇ ਹਨ, ਜਿਨ੍ਹਾਂ ਤੋਂ ਕਾਲ ਆਈ ਸੀ। ਆਮ ਆਦਮੀ ਪਾਰਟੀ ਦੇ ਦੋਵੇਂ ਵਿਧਾਇਕਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਲਾਵਾ ਕੇਂਦਰੀ ਮੰਤਰੀ ਤੇ ਹਿਮਾਚਲ ਤੋਂ ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਦਾ ਨਾਂ ਲਿਆ ਸੀ।

ਆਪ੍ਰੇਸ਼ਨ ਲੋਟਸ ਵਿਚ ਐਫਆਈਆਰ ਦਰਜ, ਪਰ ਨਾਮਜ਼ਦ ਕੋਈ ਨਹੀਂ
ਆਪ ਦੇ 10 ਵਿਧਾਇਕਾਂ ਨੇ ਲੋਟਸ ਆਪ੍ਰੇਸ਼ਨ ਲੋਟਸ ਤਹਿਤ ਮੋਹਾਲੀ ਦੇ ਸਟੇਟ ਕ੍ਰਾਈਮ ਥਾਣੇ ਵਿਚ ਐਫਆਰਆਈ ਦਰਜ ਕਰਵਾਈ ਸੀ। ਪਰ ਇਸ ਐਫਆਰਆਈ ਵਿਚ ਹਾਲੇ ਤੱਕ ਕਿਸੇ ਵੀ ਆਰੋਪੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਤੇ ਨਾ ਹੀ ਕਿਸੇ ਆਰੋਪੀ ਦੀ ਗ੍ਰਿਫਤਾਰੀ ਹੈ।