ਸ਼ੂਟਿੰਗ ਦੌਰਾਨ ਜੁੱਤੀਆਂ ਪਾ ਕੇ ਪੰਜਾ ਸਾਹਿਬ ਗੁਰਦੁਆਰੇ ਅੰਦਰ ਦਾਖਲ ਹੋਏ ਕਲਾਕਾਰ, ਸਿੱਖ ਸੰਗਤ ‘ਚ ਰੋਸ ਦੀ ਲਹਿਰ

0
993

ਪਾਕਿਸਤਾਨ| ਜ਼ਿਲ੍ਹਾ ਅਟਕ ਦੇ ਹਸਨ ਅਬਦਾਲ ਇਲਾਕੇ ’ਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ’ਚ ਫਿਲਮ ਦੂੀ ਸ਼ੂਟਿੰਗ ਦੌਰਾਨ ਫਿਲਮ ਦੀ ਸਟਾਰ ਕਾਸਟ ਤੇ ਬਾਕੀ ਟੀਮ ਦੇ ਮੈਂਬਰ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ ’ਚ ਪੁੱਜੇ ਤੇ ਸ਼ੂਟਿੰਗ ਕਰਨ ਲੱਗੇ, ਜਿਸ ਕਾਗਨ ਮਰਿਆਦਾ ਦੀ ਉਲੰਘਣਾ ਹੋਈ ਹੈ। ਫਿਲਮ ‘ਲਾਹੌਰ-ਲਾਹੌਰ ਏ’ ਦੇ ਦਰਜਨ ਭਰ ਮੁਸਲਮਾਨ ਕਲਾਕਾਰ ਪੱਗਾਂ ਬੰਨ੍ਹ ਕੇ ਗੁਰਦੁਆਰੇ ’ਚ ਫਿਲਮ ਦੇ ਕੁਝ ਦ੍ਰਿਸ਼ ਫਿਲਮਾ ਰਹੇ ਸਨ। ਜਦੋਂ ਗੁਰਦੁਆਰਾ ਸਾਹਿਬ ਆਈ ਹੋਈ ਸੰਗਤ ਨੇ ਇਨ੍ਹਾਂ ਨੂੰ ਜੁੱਤੀਆਂ ਸਮੇਤ ਗੁਰਦੁਆਰੇ ਅੰਦਰ ਦੇਖਿਆ ਤਾਂ ਵਿਰੋਧ ਪ੍ਰਗਟ ਕੀਤਾ। ਸੰਗਤ ਨੇ ਇਸ ਦੀ ਵੀਡੀਓ ਵੀ ਬਣਾਈ ਤੇ ਵਾਇਰਲ ਕਰ ਦਿੱਤੀ। ਵੀਡੀਓ ’ਚ ਦੱਸਿਆ ਗਿਆ ਕਿ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਫਿਲਮ ਦੀ ਸਟਾਰਕਾਸਟ ਨੂੰ ਸਿੱਖ ਧਰਨ ਤੇ ਪਰੰਪਰਾ ਬਾਰੇ ਦੱਸ ਰਹੇ ਹਨ। ਇਹ ਦੱਸਿਆ ਗਿਆ ਕਿ ਸ੍ਰੀ ਪੰਜਾ ਸਾਹਿਬ ਸਿੱਖ ਕੌਮ ਲਈ ਖ਼ਾਸ ਮਹੱਤਵ ਰੱਖਦਾ ਹੈ।

ਦਰਅਸਲ ਇਹ ਮੁਸਲਿਮ ਕਲਾਕਾਰ ਸਿੱਖਾਂ ਦੀ ਵੇਸਭੂਸ਼ਾ ’ਚ ਸਨ। ਕਈ ਜਣੇ ਜੁੱਤੀਆਂ ਪਹਿਨ ਕੇ ਗੁਰਦੁਆਰੇ ਅੰਦਰ ਗਏ ਤੇ ਕਈਆਂ ਨੇ ਸਿਰ ਨਹੀਂ ਢੱਕੇ ਹੋਏ ਸਨ। ਇਹ ਗੁਰੂ ਘਰ ਦੀ ਮਰਿਆਦਾ ਦੀ ਉਲੰਘਣਾ ਸੀ। ਸਿੱਖਾਂ ਦੇ ਵਿਰੋਧ ਪਿੱਛੋਂ ਮੁਸਲਮਾਨ ਕਲਾਕਾਤ ਦੁਹਾਈ ਦੇਣ ਲੱਗੇ ਕਿ ਅਸੀਂ ਤੁਹਾਡੇ ਮਹਿਮਾਨ ਹਾਂ। ਸਿੱਖ ਸੰਗਤ ਨੇ ਕਿਹਾ ਕਿ ਮਹਿਮਾਨ ਵੀ ਮਰਿਆਦਾ ’ਚ ਆਉਣ ਤਾਂ ਉਨ੍ਹਾਂ ਦਾ ਸਵਾਗਤ ਹੈ। ਗੁਰਦੁਆਰੇ ਨੂੰ ਸ਼ੂਟਿੰਗ ਦਾ ਸਥਾਨ ਨਹੀਂ ਬਣਾਇਆ ਜਾ ਸਕਦਾ। ਇਨ੍ਹਾਂ ਲੋਕਾਂ ਨੂੰ ਗੁਰਸਿੱਖੀ ਦੇ ਸਿਧਾਂਤਾਂ ਤੇ ਮਰਿਆਦਾ ਦੀ ਜਾਣਕਾਰੀ ਨਹੀਂ ਹੈ। ਕਲਾਕਾਰਾਂ ਨੇ ਪੱਗ ਗ਼ਲਤ ਤਰੀਕੇ ਨਾਲ ਬੰਨ੍ਹੀ ਹੈ ਅਤੇ ਕਲੀਨ ਸ਼ੇਵ ਹਨ। ਇਕ ਮੁਸਲਮਾਨ ਕਲਾਕਾਰ ਨੇ ਸਿੱਖਾਂ ਨਾਲ ਉਲਝਣ ਦਾ ਯਤਨ ਵੀ ਕੀਤਾ। ਸਿੱਖਾਂ ਨੇ ਚਿਤਾਵਨੀ ਦਿੱਤੀ ਕਿ ਜੇ ਉਹ ਉੱਥੋਂ ਨਾ ਗਏ ਤਾਂ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੇ ਉਹ ਖ਼ੁਦ ਜ਼ਿੰਮੇਵਾਰ ਹੋਣਗੇ। ਵਿਰੋਧ ਤੋਂ ਬਾਅਦ ਕਲਾਕਾਰਾਂ ਨੂੰ ਸ਼ੂਟਿੰਗ ਛੱਡ ਕੇ ਨਿਕਲਣਾ ਪਿਆ। ਦੂਜੇ ਪਾਸੇ ਐੱਸਜੀਸੀਪੀ ਨੇ ਅਜੇ ਤਕ ਇਸ ਮਾਮਲੇ ’ਚ ਦਖ਼ਲ ਨਹੀਂ ਦਿੱਤਾ। ਵਾ