ਭਿਆਨਕ ਹੜ੍ਹਾਂ ਕਾਰਨ ਪਾਕਿਸਤਾਨ ‘ਚ ਮਹਾਮਾਰੀ ਵਰਗੇ ਹਾਲਾਤ, ਇਕ ਦਿਨ ‘ਚ 90 ਹਜ਼ਾਰ ਲੋਕਾਂ ਦਾ ਕੀਤਾ ਗਿਆ ਇਲਾਜ

0
1109

ਲਾਹੌਰ। ਪਾਕਿਸਤਾਨ ਇਸ ਸਮੇਂ ਭਾਰੀ ਮੀਂਹ ਅਤੇ ਹੜ੍ਹਾਂ ਦੀ ਲਪੇਟ ‘ਚ ਹੈ। ਪਾਕਿਸਤਾਨ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਹੁਣ ਮਹਾਮਾਰੀ ਫੈਲਣ ਲੱਗੀ ਹੈ। ਸਿੰਧ ਦੇ ਸਿਹਤ ਵਿਭਾਗ ਦੀ ਇੱਕ ਰਿਪੋਰਟ ਅਨੁਸਾਰ ਪਾਕਿਸਤਾਨ ਵਿੱਚ ਇੱਕ ਦਿਨ ਵਿੱਚ 90,000 ਤੋਂ ਵੱਧ ਲੋਕਾਂ ਦਾ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਇਲਾਜ ਕੀਤਾ ਗਿਆ ਹੈ।

ਪਾਕਿਸਤਾਨ ਵਿਚ ਸ਼ੁੱਕਰਵਾਰ ਨੂੰ ਆਏ ਭਿਆਨਕ ਹੜ੍ਹ ਦੇ ਨਤੀਜੇ ਵਜੋਂ ਸਿੰਧ ਵਿਚ ਹਜ਼ਾਰਾਂ ਵਿਸਥਾਪਿਤ ਨਾਗਰਿਕਾਂ ਦਾ ਛੂਤ ਅਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਇਲਾਜ ਕੀਤਾ ਗਿਆ।

ਮਿਲੀ ਜਾਣਕਾਰੀ ਮੁਤਾਬਕ, ਸਿੰਧ ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਰਿਪੋਰਟ ‘ਚ ਕਿਹਾ ਕਿ 15 ਸਤੰਬਰ ਨੂੰ 92,797 ਨਾਗਰਿਕਾਂ ਦਾ ਇਲਾਜ ਕੀਤਾ ਗਿਆ।

ਮਿਲੀ ਜਾਣਕਾਰੀ ਅਨੁਸਾਰ 24 ਘੰਟਿਆਂ ਵਿਚ ਹੜ੍ਹ ਨਾਲ ਸਬੰਧਤ ਘਟਨਾਵਾਂ ਵਿਚ 9 ਲੋਕ ਜ਼ਖ਼ਮੀ ਹੋਏ ਹਨ, ਜਿਸ ਨਾਲ ਜ਼ਖਮੀਆਂ ਦੀ ਕੁੱਲ ਗਿਣਤੀ 12,758 ਹੋ ਗਈ। ਮਾਨਸੂਨ ਦੀ ਰਿਕਾਰਡ ਬਾਰਿਸ਼ ਕਾਰਨ ਪਾਕਿਸਤਾਨ ਵਿਚ ਵਿਨਾਸ਼ਕਾਰੀ ਹੜ੍ਹ ਨਾਲ 30 ਬਿਲੀਅਨ ਡਾਲਰ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।

 ਡੇਂਗੂ ਦੇ 28 ਮਾਮਲਿਆਂ ਦੇ ਨਾਲ-ਨਾਲ ਡਾਇਰੀਆ ਦੇ 17,977 ਮਾਮਲੇ ਅਤੇ ਚਮੜੀ ਰੋਗ ਦੇ 20,064 ਮਾਮਲੇ ਸਾਹਮਣੇ ਆਏ ਹਨ। 1 ਜੁਲਾਈ ਤੋਂ ਹੁਣ ਤੱਕ ਕੁੱਲ 23 ਲੱਖ ਮਰੀਜ਼ਾਂ ਦਾ ਇਲਾਜ ਹੜ੍ਹਾਂ ਵਾਲੇ ਖੇਤਰ ਵਿਚ ਬਣਾਏ ਗਏ ਫੀਲਡ ਅਤੇ ਮੋਬਾਈਲ ਹਸਪਤਾਲਾਂ ਵਿਚ ਕੀਤਾ ਗਿਆ ਹੈ।