ਪਾਕਿਸਤਾਨੀ ਜੇਲ੍ਹ ‘ਚ ਸ਼ਹੀਦ ਹੋਏ ਸਰਬਜੀਤ ਦੀ ਪਤਨੀ ਦੀ ਸੜਕ ਹਾਦਸੇ ਵਿਚ ਮੌਤ, ਕੁਝ ਮਹੀਨੇ ਪਹਿਲਾਂ ਭੈਣ ਦੀ ਵੀ ਹੋਈ ਸੀ ਮੌਤ

0
718

ਅੰਮ੍ਰਿਤਸਰ। ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿਚ ਸ਼ਹੀਦ ਹੋਏ ਸਰਬਜੀਤ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਸੁਖਪ੍ਰੀਤ ਅੰਮ੍ਰਿਤਸਰ ਦੇ ਭਿੱਖੀਵਿੰਡ ਦੀ ਰਹਿਣ ਵਾਲੀ ਸੀ ਤੇ ਲੰਘੇ ਦਿਨ ਉਹ ਭਿਖੀਵਿੰਡ ਵਿਚ ਹੀ ਸੜਕ ਦਾ ਸ਼ਿਕਾਰ ਹੋ ਗਈ ਸੀ। ਉਸਦੇ ਬਾਅਦ ਉਹ ਕੋਮਾ ਵਿਚ ਚਲੀ ਗਈ ਸੀ। ਜਿਸਦੇ ਬਾਅਦ ਅੱਜ ਡਾਕਟਰਾਂ ਨੇ ਉਨ੍ਗਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਿਕਰਯੋਗ ਹੈ ਕਿ ਐਸ਼ਵਰੀਆ ਰਾਏ ਅਭਿਨੀਤ ਮੂਵੀ ‘ ਸਰਬਜੀਤ’ ਵਿਚ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਅਦਾਕਾਰਾ ਰਿਚਾ ਚੱਡਾ ਨੇ ਨਿਭਾਇਆ ਸੀ। ਲਗਭਗ 2 ਮਹੀਨੇ ਪਹਿਲਾਂ ਸਰਬਜੀਤ ਦੀ ਭੈਣ ਦਲਬੀਰ ਕੌਰ ਦਾ ਦੀ ਵੀ ਮੌਤ ਹੋ ਗਈ ਸੀ।