ਘੱਟ ਨੰਬਰ ਆਏ ਤਾਂ ਟੀਚਰ ਨੂੰ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ, ਪ੍ਰਿੰਸੀਪਲ ਸਣੇ 11 ਵਿਦਿਆਰਥੀਆਂ ‘ਤੇ ਕੇਸ ਦਰਜ

0
2250

ਝਾਰਖੰਡ| ਦੁਮਕਾ ‘ਚ ਇਕ ਸਰਕਾਰੀ ਸਕੂਲ ਦੇ 9ਵੀਂ ਕਲਾਸ ਦੇ ਵਿਦਿਆਰਥੀਆਂ ਨੇ ਆਪਣੇ ਟੀਚਰ ਤੇ ਸਕੂਲ ਦੇ ਦੋ ਸਟਾਫ ਮੈਂਬਰਾਂ ਨੂੰ ਦਰੱਖਤ ਨਾਲ ਬੰਨ੍ਹਿਆ ਤੇ ਕੁਟਾਈ ਕਰ ਦਿੱਤੀ। ਪ੍ਰੈਕਟੀਕਲ ਪੇਪਰ ਵਿਚ ਘੱਟ ਨੰਬਰ ਆਉਣ ਦੀ ਵਜ੍ਹਾ ਨਾਲ ਇਹ ਸਾਰੇ ਵਿਦਿਆਰਥੀਆਂ ਫੇਲ ਹੋ ਗਏ ਸਨ।

ਵਿਦਿਆਰਥੀਆਂ ਦਾ ਦੋਸ਼ ਹੈ ਕਿ ਟੀਚਰ ਨੇ ਜਾਣਬੁਝ ਕੇ ਉੁਨ੍ਹਾਂ ਨੂੰ ਘੱਟ ਨੰਬਰ ਦਿੱਤੇ ਜਿਸ ਦੀ ਵਜ੍ਹਾ ਨਾਲ ਉਹ ਫੇਲ ਹੋ ਗਏ। ਇਸ ਤੋਂ ਨਾਰਾਜ਼ ਵਿਦਿਆਰਥੀਆਂ ਨੇ ਟੀਚਰ, ਕਲਰਕ ਤੇ ਚਪੜਾਸੀ ਨੂੰ ਸਕੂਲ ਦੇ ਦੇ ਹੀ ਅੰਬ ਦੇ ਦਰੱਖਤ ਨਾਨ ਰੱਸੀ ਨਾਲ ਬੰਨ੍ਹਿਆ ਤੇ ਕੁੱਟਿਆ। ਵਿਦਿਆਰਥੀਆਂ ਨੇ ਪੂਰੀ ਘਟਨਾ ਦਾ ਫੇਸਬੁੱਕ ਲਾਈਵ ਵੀ ਕੀਤਾ। ਵੀਡੀਓ ਸਾਹਮਣੇ ਆਉਣ ਦੇ ਬਾਅਦ ਡੀਡੀਸੀ ਨੇ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਹੈ।

ਮਾਮਲੇ ਵਿਚ ਸਹਾਇਕ ਟੀਚਰ ਕੁਮਾਰ ਸੁਮਨ ਤੇ ਲਿਪਿਕ ਸੋਨੇਰਾਮ ਚੌੜੇ ਦੀ ਲਿਖਿਤ ਬੇਨਤੀ ‘ਤੇ ਸਕੂਲ ਦੇ ਪ੍ਰਿੰਸੀਪਲ ਰਾਮਦੇਵ ਕੇਸਰੀ ਸਣੇ 11 ਵਿਦਿਆਰਥੀਆਂ ਨੂੰ ਨਾਮਜ਼ਦ ਦੋਸ਼ੀ ਬਣਾਉਂਦੇ ਹੋਏ FIR ਦਰਜ ਕੀਤੀ ਗਈ ਹੈ। ਗੋਪੀਕਾਂਦਰ ਥਾਣੇ ਥਾਣੇ ਵਿਚ ਦਿੱਤੀ ਅਰਜ਼ੀ ਵਿਚ ਦੱਸਿਆ ਗਿਆ ਹੈ ਕਿ ਸਕੂਲ ਦੇ ਪ੍ਰਿੰਸੀਪਲ ਦੇ ਉਕਸਾਉਣ ‘ਤੇ ਹੀ ਵਿਦਿਆਰਥੀਆਂ ਨੇ ਕੁਮਾਰ ਸੁਮਨ ਤੇ ਸੋਨੇਰਾਮ ਚੌੜੇ ਨਾਲ ਮਾਰਕੁੱਟ ਕੀਤੀ।

ਝਾਰਖੰਡ ਅਕੈਡਮਿਕ ਕੌਂਸਲ ਨੇ 26 ਅਗਸਤ ਨੂੰ 9ਵੀਂ ਕਲਾਸ ਦਾ ਰਿਜ਼ਲਟ ਜਾਰੀ ਕੀਤਾ ਸੀ ਜਿਸ ਵਿਚ ਗੋਪੀਕਾਂਦਰ ਦੇ 11 ਵਿਦਿਆਰਥੀ ਫੇਲ ਹੋ ਗਏ।ਇਸ ਨਾਲ ਗੁੱਸੇ ਵਿਚ ਆਏ ਸੋਮਵਾਰ ਨੂੰ ਗਰੁੱਪ ਬਣਾ ਕੇ ਸਕੂਲ ਦੇ ਟੀਚਰ ਕੁਮਾਰ ਸੁਮਨ ਤੇ ਕਲਰਕ ਸੋਨੇਰਾਮ ਚੌੜੇ ਕੋਲ ਪਹੁੰਚੇ ਤੇ ਪ੍ਰੈਕਟੀਕਲ ਵਿਚ ਦਿੱਤੇ ਗਏ ਨੰਬਰ ਨੂੰ ਪੁੱਛਗਿਛ ਕਰਨ ਲੱਗੇ। ਉਹ ਪੇਪਰ ਦਿਖਾਏ ਜਾਣ ਦੀ ਜ਼ਿੱਦ ਕਰ ਰਹੇ ਸਨ।

ਪੇਪਰ ਦਿਖਾਉਣ ਤੋਂ ਇਨਕਾਰ ਕੀਤੇ ਜਾਣ ‘ਤੇ ਵਿਦਿਆਰਥੀ ਬੇਕਾਬੂ ਹੋ ਗਏ ਤੇ ਦੋਵਾਂ ਨਾਲ ਧੱਕਾ-ਮੁੱਕੀ ਕਰਨ ਲੱਗੇ। ਉਸ ਸਮੇਂ ਮੌਕੇ ‘ਤੇ ਸਕੂਲ ਦੇ ਚਪੜਾਸੀ ਵੀ ਮੌਜੂਦ ਸਨ। ਗੁੱਸੇ ਵਿਚ ਆਏ ਵਿਦਿਆਰਥੀਆਂ ਨੇ ਇਨ੍ਹਾਂ ਤਿੰਨਾਂ ਨੂੰ ਸਕੂਲ ਦੇ ਵਿਹੜੇ ਵਿਚ ਦਰੱਖਤ ਨਾਲ ਬੰਨ੍ਹ ਦਿੱਤਾ ਤੇ ਮਾਰਕੁਾਈ ਕੀਤੀ।