ਹੁੰਮਸ ਭਰੀ ਗਰਮੀ ਤੋਂ ਪੰਜਾਬ ਦੇ ਲੋਕ ਔਖੇ, ਪੜ੍ਹੋ ਆਉਣ ਵਾਲੇ ਦਿਨਾਂ ‘ਚ ਕਿਹੋ ਜਿਹਾ ਰਹੇਗਾ ਮੌਸਮ

0
1707

ਚੰਡੀਗੜ੍ਹ | ਪੰਜਾਬ ਵਿਚ ਹੁੰਮਸ ਭਰੀ ਗਰਮੀ ਤੋਂ ਲੋਕ ਪਰੇਸ਼ਾਨ ਹਨ। ਮੌਸਮ ਕੇਂਦਰ ਚੰਡੀਗੜ੍ਹ ਦੀ ਅਨੁਸਾਰ ਸੂਬੇ ਵਿਚ ਆਉਣ ਵਾਲੇ ਦਿਨਾਂ ਵਿਚ ਮੌਸਮ ਹੁੰਮਸ ਭਰਿਆ ਰਹਿਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਮੁਤਾਬਿਕ ਪੰਜਾਬ ਵਿੱਚ ਵੀਰਵਾਰ ਨੂੰ ਵੀ ਮੌਸਮ ਦਾ ਇਹੀ ਪੈਟਰਨ ਰਹੇਗਾ। ਇਸ ਦੌਰਾਨ ਬੱਦਲਾਂ ਤੇ ਸੂਰਜ ਵਿਚਕਾਰ ਲੁਕਣ-ਮੀਟੀ ਦੀ ਖੇਡ ਜਾਰੀ ਰਹੇਗੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਪਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਹਵਾ ਗੁਣਵੱਤਾ ਸੂਚਕ ਅੰਕ ‘ਚੰਗੇ ਤੋਂ ਦਰਮਿਆਨੇ’ ਸ਼੍ਰੇਣੀ ਵਿੱਚ ਹੈ।

ਪੰਜਾਬ ਦੇ ਵੱਡਿਆਂ ਜ਼ਲ੍ਹਿਆ ਵਿਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਲੋਕਾਂ ਨੂੰ ਕਈ ਦਿਨ ਹੁੰਮਸ ਦੇ ਚਿਪਚਿਪੇ ਮੌਸਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਵੀਰਵਾਰ ਯਾਨੀ ਅੱਜ ਬੱਦਲਵਾਈ ਰਹੇਗੀ ਪਰ ਤਾਪਮਾਨ ਵਿਚ ਗਿਰਾਵਟ ਨਹੀਂ ਆਵੇਗੀ ਤੇ ਦਿਨ ਹੁੰਮਸ ਭਰਿਆ ਰਹੇਗਾ। ਅਜੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।