ਵਿਵਾਦਾਂ ਵਿਚਾਲੇ ਘਿਰੀ ‘ਲਾਲ ਸਿੰਘ ਚੱਢਾ’ ਫਿਲਮ ਬਾਰੇ ਦੇਖੋ ਕੀ ਕਹਿ ਗਏ ਸੀਐਮ ਭਗਵੰਤ ਮਾਨ

0
6840

ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲਾਲ ਸਿੰਘ ਚੱਢਾ ਫਿਲਮ ਦੇਖ ਕੇ ਇਸ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਇਹ ਫਿਲਮ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਤੇ ਨਫਰਤਾਂ ਦੇ ਬੀਜ ਦਿਲਾਂ ‘ਚ ਨਾ ਉੱਗਣ ਦੇਣ ਦਾ ਸੁਨੇਹਾ ਦਿੰਦੀ ਹੈ। ਮਾਨ ਨੇ ਆਮਿਰ ਖਾਨ ਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ।

ਦੱਸ ਦੇਈਏ ਕਿ ਪੰਜਾਬ ਵਿੱਚ ਕਈ ਥਾਵਾਂ ‘ਤੇ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸ਼ਿਵ ਸੇਨਾ ਨੇ ਆਮਿਰ ਖਾਨ ਨੂੰ ਹਿੰਦੂ ਵਿਰੋਧੀ ਦੱਸਦੇ ਹੋਏ ਉਸ ਦੀ ਫਿਲਮ ਦਾ ਬਾਈਕਾਟ ਕੀਤਾ। ਦੂਜੇ ਪਾਸੇ ਸਿੱਖ ਤਾਲਮੇਲ ਕਮੇਟੀ ਇਸ ਦੇ ਹੱਕ ਵਿੱਚ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਦਾ ਬਾਈਕਾਟ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਕਿਹਾ ਕਿ ਉਹ ਇਥੇ ਖੜ੍ਹੇ ਰਹਿਣਗੇ।

ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਵਿਰੋਧ ਕਰਕੇ ਦਰਸ਼ਕਾਂ ਨੂੰ ਸਿਨੇਮਾ ਘਰਾਂ ਤੱਕ ਵਾਪਿਸ ਲਿਆਉਣ ਵਿੱਚ ਸਫਲ ਨਹੀਂ ਹੋ ਸਕੀ। ਫਿਲਮ ਨੇ ਪਹਿਲੇ ਦੋ ਦਿਨ ਕੁਝ ਕਮਾਈ ਨਹੀਂ ਕੀਤੀ, ਜਦਕਿ ਤੀਜੇ ਦਿਨ ਦੇ ਕੁਲੈਕਸ਼ਨ ਵਿੱਚ ਥੋੜ੍ਹਾ ਵਾਧਾ ਹੋਇਆ ਹੈ। ਸ਼ਨੀਵਾਰ ਨੂੰ ਕੁਲੈਕਸ਼ਨ ਵਿੱਚ ਵਾਧਾ ਦੇਖਣ ਤੋਂ ਬਾਅਦ ਅੱਜ ਫਿਲਮ ਤੋਂ ਚੰਗੇ ਬਿਜ਼ਨੈੱਸ ਦੀ ਉਮੀਦ ਹੈ।

ਰਿਪੋਰਟ ਮੁਤਾਬਕ ‘ਲਾਲ ਸਿੰਘ ਚੱਢਾ’ ਦੇ ਕਲੈਕਸ਼ਨ ਵਿੱਚ 20 ਫੀਸਦੀ ਦਾ ਵਾਧਾ ਵੇਖਣ ਨੂੰ ਮਿਲਿਆ। ਰਿਪੋਰਟ ਮੁਤਾਬਕ ਫਿਲਮ ਨੇ ਤੀਜੇ ਦਿਨ ਕਰੀਬ 8.50 ਕਰੋੜ ਦਾ ਬਿਜ਼ਨੈੱਸ ਕੀਤਾ, ਜਿਸ ਤੋਂ ਬਾਅਦ ਵਿੱਚ ਫਿਲਮ ਦਾ ਟੋਟਲ ਕਰੀਬ 27 ਕਰੋੜ ਹੋ ਜਾਏਗਾ। ਫਿਲਮ ਨੇ ਪਹਿਲੇ ਦਿਨ 11.70 ਕਰੋੜ ਅਤੇ ਦੂਜੇ ਦਿਨ 7.26 ਕਰੋੜ ਦਾ ਬਿਜ਼ਨੈੱਸ ਕੀਤਾ ਸੀ।

ਜ਼ਿਕਰਯੋਗ ਹੈ ਕਿ ਲਾਲ ਸਿੰਘ ਚੱਢਾ ਹਾਲੀਵੁੱਡ ਫਿਲਮ ‘ਫਾਰੈਸ ਗੰਪ’ ਦਾ ਆਫੀਸ਼ੀਅਲ ਰੀਮੇਕ ਹੈ। ਇਸ ਫਿਲਮ ਨਾਲ ਸਾਊਥ ਦੇ ਐਕਟਰ ਨਾਗਾ ਚੈਤਨਿਆ ਨੇ ਬਾਲੀਵੁੱਡ ਵਿੱਚ ਕਦਮ ਰੱਖਿਆ ਹੈ। ਲਾਲ ਸਿੰਘ ਚੱਢਾ ਵਿੱਚ ਮੋਨਾ ਸਿੰਘ ਵੀ ਨਜ਼ਰ ਆਈ ਹੈ। ਹਾਲਾਂਕਿ 15 ਅਗਸਤ ਨੂੰ ਇਸ ਫਿਲਮ ਨੂੰ ਕੁਝ ਫਾਇਦਾ ਹੋਣ ਦੀ ਉਮੀਦ ਹੈ।