ਪੰਜਾਬ ਦੇ ਸੰਸਦ ਮੈਂਬਰ ਰਾਘਵ ਚੱਢਾ ਦੀ ਪਹਿਲਕਦਮੀ, ਮੋਬਾਈਲ ਨੰਬਰ ਜਾਰੀ ਕਰਕੇ ਕਿਹਾ- ਪੰਜਾਬੀ ਰਿਕਾਰਡਿੰਗ ਜਾਂ ਵਟਸਐਪ ਰਾਹੀਂ ਆਪਣੇ ਮੁੱਦੇ ਭੇਜੋ, ਮੈਂ ਰਾਜ ਸਭਾ ‘ਚ ਉਠਾਵਾਂਗਾ

0
3640

ਚੰਡੀਗੜ੍ਹ | ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇੱਕ ਨਵੀਂ ਪਹਿਲ ਕੀਤੀ ਹੈ। ਚੱਢਾ ਨੇ ਮੋਬਾਈਲ ਨੰਬਰ 99109-44444 ਜਾਰੀ ਕੀਤਾ ਹੈ। ਉਨ੍ਹਾਂ 3 ਕਰੋੜ ਪੰਜਾਬੀਆਂ ਨੂੰ ਇਸ ਨੰਬਰ ‘ਤੇ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ। ਉਨ੍ਹਾਂ ਨੇ ਪੰਜਾਬੀਆਂ ਨੂੰ ਕਿਹਾ ਹੈ ਕਿ ਮੈਂ ਪੰਜਾਬ ਦੇ ਕਿਹੜੇ ਮੁੱਦੇ  ਰਾਜ ਸਭਾ ‘ਚ ਰੱਖਾਂ ਉਹਨਾਂ ਦੇ ਸਵਾਲ ਮੰਗੇ ਹਨ।

ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮੈਨੂੰ ਪੂਰੇ ਵਿਸ਼ਵਾਸ ਨਾਲ ਦੇਸ਼ ਦੇ ਸਭ ਤੋਂ ਵੱਡੇ ਸਦਨ ਰਾਜ ਸਭਾ ਲਈ ਚੁਣਿਆ ਹੈ। ਰਾਜ ਸਭਾ ਦੇ ਮੈਂਬਰ ਦਾ ਕੰਮ ਸੰਸਦ ਵਿੱਚ ਆਪਣੇ ਰਾਜ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਹੈ। ਕੇਂਦਰ ਸਰਕਾਰ ਕੋਲ ਅਜਿਹੇ ਸਵਾਲ ਅਤੇ ਮੁੱਦੇ ਉਠਾਏ, ਜਿਨ੍ਹਾਂ ਨਾਲ ਪੰਜਾਬੀਆਂ ਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ।

ਮੈਂ ਫੈਸਲਾ ਕੀਤਾ ਹੈ ਕਿ ਮੈਂ 3 ਕਰੋੜ ਪੰਜਾਬੀਆਂ ਨੂੰ ਆਪਣੇ ਸਵਾਲ ਅਤੇ ਮੁੱਦੇ ਆਪਣੇ ਕੋਲ ਰੱਖਣ ਲਈ ਕਹਾਂਗਾ। ਇਸਦੇ ਲਈ ਮੈਂ ਮੋਬਾਈਲ ਨੰਬਰ 99109-44444 ਜਾਰੀ ਕਰ ਰਿਹਾ ਹਾਂ। ਪੰਜਾਬੀ ਇਸ ‘ਤੇ ਆਪਣਾ ਸਵਾਲ ਜਾਂ ਮੁੱਦਾ ਰਿਕਾਰਡ ਕਰੋ ਅਤੇ ਮੈਨੂੰ ਭੇਜੋ।

ਲੋਕ ਇਸ ਨੰਬਰ ‘ਤੇ ਵਟਸਐਪ ਵੀ ਕਰ ਸਕਦੇ ਹਨ। ਮੈਂ ਅਤੇ ਮੇਰੀ ਟੀਮ ਇਹ ਸਭ ਸੁਣਾਂਗੇ। ਮੈਂ ਇਨ੍ਹਾਂ ਮੁੱਦਿਆਂ ਨੂੰ ਸੰਸਦ ਵਿੱਚ ਉਠਾਵਾਂਗਾ। ਮੈਂ ਸੰਸਦ ਵਿੱਚ ਜ਼ਰੂਰ ਬੋਲਾਂਗਾ ਪਰ ਮੁੱਦੇ ਪੰਜਾਬੀਆਂ ਦੇ ਹੋਣਗੇ। ਭਾਵੇਂ ਕਿਸਾਨੀ, ਸਿੱਖਿਆ ਜਾਂ ਪਾਣੀ ਦਾ ਮੁੱਦਾ ਹੋਵੇ। ਮੈਨੂੰ ਲੋਕ ਭੇਜੋ