ਪੰਜਾਬ ‘ਚ 4902 ਅਧਿਆਪਕਾਂ ਦੀ ਭਰਤੀ ਲਈ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ

0
375

ਚੰਡੀਗੜ੍ਹ | ਪੰਜਾਬ ਵਿੱਚ ਮਾਸਟਰ ਕਾਡਰ ’ਤੇ 4902 ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ। ਇਸ ਲਈ ਪ੍ਰੀਖਿਆ ਦੀ ਮਿਤੀ ਜਾਰੀ ਕਰ ਦਿੱਤੀ ਗਈ ਹੈ। ਇਹ ਪ੍ਰੀਖਿਆਵਾਂ 21 ਅਗਸਤ ਤੋਂ 11 ਸਤੰਬਰ ਤੱਕ ਹੋਣਗੀਆਂ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਲਦੀ ਹੀ ਹੋਰ ਭਰਤੀਆਂ ਕੀਤੀਆਂ ਜਾਣਗੀਆਂ। ਇੱਕ ਸਾਲ ਦੇ ਅੰਦਰ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਪੂਰੀ ਕਰ ਦਿੱਤੀ ਜਾਵੇਗੀ।

ਪੜ੍ਹੋ ਵੱਖ-ਵੱਖ ਪ੍ਰੀਖਿਆਵਾਂ ਦੀ ਡੇਟਸ਼ੀਟ

21 ਅਗਸਤ: ਸੋਸ਼ਲ ਸਾਇੰਸ ਦੀ ਪ੍ਰੀਖਿਆ ਸਵੇਰੇ 9.30 ਤੋਂ 12.30 ਵਜੇ ਤੱਕ ਤੇ ਪੰਜਾਬੀ ਦੀ ਪ੍ਰੀਖਿਆ 2.30 ਤੋਂ ਸ਼ਾਮ 5 ਵਜੇ ਤੱਕ ਹੋਵੇਗੀ।
28 ਅਗਸਤ: ਗਣਿਤ ਦੀ ਪ੍ਰੀਖਿਆ ਸਵੇਰੇ 9.30 ਤੋਂ 12.00 ਵਜੇ ਤੱਕ ਅਤੇ ਹਿੰਦੀ ਦੀ ਪ੍ਰੀਖਿਆ ਦੁਪਹਿਰ 2.30 ਤੋਂ ਸ਼ਾਮ 5 ਵਜੇ ਤੱਕ ਹੋਵੇਗੀ।
4 ਸਤੰਬਰ: ਸਰੀਰਕ ਸਿੱਖਿਆ ਸਵੇਰੇ 9.30 ਤੋਂ 12.30 ਵਜੇ ਤੱਕ ਅਤੇ ਅੰਗਰੇਜ਼ੀ ਦੇ 2.30 ਤੋਂ 5 ਵਜੇ ਤੱਕ ਹੋਣਗੇ।
11 ਸਤੰਬਰ: ਸਵੇਰੇ 9.30 ਵਜੇ ਤੋਂ 12.00 ਵਜੇ ਤੱਕ ਸਾਇੰਸ ਦੀ ਪ੍ਰੀਖਿਆ ਤੇ ਦੁਪਹਿਰ 2.30 ਤੋਂ ਸ਼ਾਮ 5 ਵਜੇ ਤੱਕ ਸੰਗੀਤ ਦੀ ਪ੍ਰੀਖਿਆ ਹੋਵੇਗੀ।