ਇਕ ਲੜਾਈ ਦੌਰਾਨ ਸ਼ਾਂਤ ਸੁਭਾਅ ਦੇ ਮਨਪ੍ਰੀਤ ਮਨੂੰ ਹੱਥੋਂ ਹੋਏ ਕਤਲ ਨੇ ਉਸਨੂੰ ਬਣਾ ਦਿੱਤਾ ਗੈਂਗਸਟਰ, ਪੜ੍ਹੋ ਪੂਰੀ ਕਹਾਣੀ

0
3234


ਅੰਮ੍ਰਿਤਸਰ/ਮੋਗਾ । ਸਿੱਧੂ ਮੂਸੇਵਾਲਾ ਦੇ ਮਰਡਰ ਵਿਚ ਸ਼ਾਮਲ 2 ਸ਼ਾਰਪ ਸ਼ੂਟਰਾਂ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਚ ਅੱਜ ਸਵੇਰੇ ਘੇਰ ਲਿਆ ਸੀ। ਅਟਾਰੀ ਬਾਰ਼ਡਰ ਤੋਂ ਮਹਿਜ 10 ਕਿਲੋਮੀਟਰ ਦੂਰ ਹੁਸ਼ਿਆਰ ਨਗਰ ਵਿਚ ਕਈ ਘੰਟਿਆਂ ਤੋਂ ਐਨਕਾਊਂਟਰ ਜਾਰੀ ਰਿਹਾ। ਜਿਸ ਹਵੇਲੀ ਵਿਚ ਗੈਂਗਸਟਰ ਰੁਕੇ ਸਨ, ਉਥੋਂ ਲਗਭਗ 6 ਘੰਟਿਆਂ ਤੱਕ ਫਾਇਰਿੰਗ ਹੁੰਦੀ ਰਹੀ।

ਅੰਮ੍ਰਿਤਸਰ ਵਿਚ ਹੋਏ ਇਸ ਐਨਕਾਊਂਟਰ ਵਿਚ ਮਾਰੇ ਗਏ ਗੈਂਗਸਟਰਾਂ ਦੀ ਪਛਾਣ ਮਨਪ੍ਰੀਤ ਕੁੱਸਾ ਤੇ ਜਗਰੂਪ ਰੂਪਾ ਵਜੋਂ ਹੋਈ ਹੈ। ਇਹ ਉਹੀ ਗੈਂਗਸਟਰ ਹਨ, ਜਿਨ੍ਹਾਂ ਨੇ 29 ਮਈ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲ਼ੀਆਂ ਮਾਰ ਕੇ ਦਿਨ-ਦਿਹਾੜੇ ਕਤਲ ਕਰ ਦਿੱਤਾ ਸੀ।

ਆਓ ਜਾਣਦੇ ਹਾਂ ਅੱਜ ਐਨਕਾਊਂਟਰ ਵਿਚ ਮਾਰੇ ਗਏ ਮਨਪ੍ਰੀਤ ਕੁੱਸਾ ਬਾਰੇ।  ਮਨਪ੍ਰੀਤ ਮਨੂੰ ਉਰਫ ਮਨਪ੍ਰੀਤ ਕੁੱਸਾ ਮੋਗੇ ਜਿਲ੍ਹੇ ਦੇ ਕੁੱਸਾ ਪਿੰਡ ਦਾ ਰਹਿਣ ਵਾਲਾ ਸੀ। ਮਨਪ੍ਰੀਤ ਕੁੱਸਾ ਕਾਰਪੇਂਟਰ ਦਾ ਕੰਮ ਕਰਦਾ ਸੀ। ਦੁਕਾਨ ਉਤੇ ਕਿਸੇ ਨਾਲ ਉਸਦੀ ਲੜਾਈ ਹੋ ਗਈ ਸੀ, ਜਿਸਤੋਂ ਬਾਅਦ ਕੁਝ ਨੌਜਵਾਨਾਂ ਨੇ ਉਸਦੇ ਘਰ ਆ ਕੇ ਮਨਪ੍ਰੀਤ ਉਤੇ ਹਮਲਾ ਕਰ ਦਿੱਤਾ ਸੀ। ਜਿਸ ਦੌਰਾਨ ਇਸ ਦੇ ਹੱਥੋਂ ਇਕ ਕਤਲ ਹੋ ਗਿਆ ਸੀ। ਜਿਸ ਤੋਂ ਬਾਅਦ ਇਸਨੂੰ ਜੇਲ੍ਹ ਵੀ ਹੋਈ ਸੀ।

ਜੇਲ੍ਹ ਵਿਚ ਹੀ ਉਸਦੇ ਹੋਰ ਗੈਂਗਸਟਰਾਂ ਨਾਲ ਲਿੰਕ ਬਣ ਗਏ ਸਨ, ਜੋ ਉਸਨੂੰ ਹੌਲੀ-ਹੌਲੀ ਅਪਰਾਧ ਦੀ ਦੁਨੀਆਂ ਵਿਚ ਲੈ ਗਏ। ਮਨਪ੍ਰੀਤ ਕੁੱਸਾ ਦੇ ਪਿੰਡ ਵਾਲਿਆਂ ਤੇ ਉਸਨੂੰ ਲੱਕੜ ਦਾ ਕੰਮ ਸਿਖਾਉਣ ਵਾਲੇ ਉਸਦੇ ਉਸਤਾਦ ਦਾ ਕਹਿਣਾ ਹੈ ਕਿ ਮਨਪ੍ਰੀਤ ਇਕ ਬਹੁਤ ਹੀ ਸ਼ਰੀਫ ਮੁੰਡਾ ਸੀ। ਉਹ ਲੜਾਈਆਂ-ਝਗੜਿਆਂ ਤੋਂ ਦੂਰ ਹੀ ਰਹਿੰਦਾ ਸੀ। ਪਰ ਉਸਦੇ ਹੱਥੋਂ ਹੋਏ ਕਤਲ ਨੇ ਉਸਦੇ ਰਸਤੇ ਬਦਲ ਦਿੱਤੇ।

ਮਨਪ੍ਰੀਤ ਹੱਥੋਂ ਹੋਏ ਕਤਲ ਕਾਰਨ ਉਸਦੇ ਭਰਾਵਾਂ ਉਤੇ ਵੀ ਪਰਚਾ ਹੋ ਗਿਆ ਸੀ। ਜਿਸ ਤੋਂ ਬਾਅਦ ਜੇਲ੍ਹ ਵਿਚ ਮਿਲੇ ਗੈਂਗਸਟਰਾਂ ਰਾਹੀਂ ਉਸਦੇ ਲਿੰਕ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਬਣ ਗਏ।

ਮਨਪ੍ਰੀਤ ਕੁੱਸਾ ਦੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਮਨਪ੍ਰੀਤ ਬਹੁਤ ਹੀ ਸਾਊ ਸੁਭਾਅ ਦਾ ਮੁੰਡਾ ਸੀ। ਉਹ ਨਸ਼ਿਆਂ ਤੋਂ ਵੀ ਦੂਰ ਹੀ ਰਹਿੰਦਾ ਸੀ। ਪਰ ਬਾਅਦ ਵਿਚ ਉਹ ਸ਼ਰਾਬ ਪੀਣ ਲੱਗ ਗਿਆ ਸੀ।

ਫਿਰ ਬੁਰੀ ਸੰਗਤ ਨੇ ਉਸਨੂੰ ਅਪਰਾਧ ਦੀ ਦੁਨੀਆ ਵੱਲ ਖਿੱਚ ਲਿਆ। 29 ਮਈ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਉਸਦਾ ਨਾਂ ਆਉਣ ਤੋਂ ਬਾਅਦ ਉਹ ਮਸ਼ਹੂਰ ਹੋ ਗਿਆ ਸੀ। ਹਰ ਕੋਈ ਉਸ ਬਾਰੇ ਜਾਣਨਾ ਚਾਹੁੰਦਾ ਸੀ। ਸਿੱਧੂ ਮਰਡਰ ਵਿਚ ਉਸਦੀ ਸ਼ਮੂਲੀਅਤ ਤੋਂ ਬਾਅਦ ਉਸਦੇ ਘਰ ਦੇ ਵੀ ਗਾਇਬ ਹੋ ਗਏ ਸਨ।

ਅੱਜ ਪੁਲਿਸ ਨਾਲ ਹੋਏ ਐਨਕਾਊਂਟਰ ਵਿਚ ਉਸਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ।