ਸੋਨੀਪਤ: ਸੋਨੀਪਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਨਿਹੰਗ ਸਿੰਘ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ।ਕਿਸਾਨ ਅੰਦੋਲਨ ਦੌਰਾਨ ਨਿਹੰਗ ਸਿੰਘ ਮਨਪ੍ਰੀਤ ਨੇ ਸ਼ੇਖਰ ਨਾਂ ਦੇ ਨੌਜਵਾਨ ‘ਤੇ ਤਲਵਾਰ ਨਾਲ ਹਮਲਾ ਕੀਤਾ ਸੀ। 12 ਅਪ੍ਰੈਲ 2021 ਨੂੰ ਨਿਹੰਗ ਮਨਪ੍ਰੀਤ ਸਿੰਘ ਨੇ ਪਿੰਡ ਕੁੰਡਲੀ ਦੇ ਰਹਿਣ ਵਾਲੇ ਬਾਈਕ ਸਵਾਰ ਸ਼ੇਖਰ ‘ਤੇ ਹਮਲਾ ਕੀਤਾ ਸੀ।
ਕਿਸਾਨ ਅੰਦੋਲਨ ਦੌਰਾਨ ਰਸਤੇ ਨੂੰ ਲੈ ਕੇ ਹਮਲਾ ਕੀਤਾ ਗਿਆ ਸੀ।ਜ਼ਿਲ੍ਹਾ ਅਤੇ ਸੈਸ਼ਨ ਜੱਜ ਅਜੇ ਪਰਾਸ਼ਰ ਦੀ ਅਦਾਲਤ ਨੇ ਸਜ਼ਾ ਸੁਨਾਈ ਹੈ।ਦੋਸ਼ੀ ਨਿਹੰਗ ਸਿੰਘ ਮਨਪ੍ਰੀਤ ਨੂੰ 5000 ਰੁਪਏ ਜੁਰਮਾਨਾ ਅਦਾ ਨਾ ਕਰਨ ‘ਤੇ 9 ਮਹੀਨੇ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ।
ਦੱਸ ਦੇਈਏ ਕਿ ਕਿਸਾਨਾਂ ਨੇ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਅਤੇ ਆਪਣੀ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ‘ਤੇ 380 ਦਿਨਾਂ ਦੇ ਕਰੀਬ ਧਰਨਾ ਦਿੱਤਾ। ਇਸ ਅੰਦੋਲਨ ਦੌਰਾਨ 700 ਦੇ ਕਰੀਬ ਕਿਸਾਨਾਂ ਦੀ ਜਾਨ ਵੀ ਗਈ।ਪਰ ਆਖਰ ਵਿੱਚ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਅਤੇ ਪ੍ਰਧਾਨ ਮੰਤਰੀ ਨੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈ ਲਏ।