Video : ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਸਤਿੰਦਰ ਸਰਤਾਜ ਦੀ ਪਹਿਲੀ ਪੰਜਾਬੀ ਫਿਲਮ ‘ਇਕੋ ਮਿਕੇ’ ਦਾ ਗੀਤ ‘ਚੰਡੀਗੜ’ – ਦੇਖੋ ਵੀਡੀਓ

0
1540

ਜਲੰਧਰ. ਸਤਿੰਦਰ ਸਰਤਾਜ ਦੀ ਪਹਿਲੀ ਪੰਜਾਬੀ ਫਿਲਮ ‘ਇਕੋ ਮਿਕੇ’ ਦੇ ਨਵੇਂ ਗੀਤ ‘ਚੰਡੀਗੜ੍ਹ’ ਨੂੰ ਲੋਕਾਂ ਵਲੋਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਇਹ ਗੀਤ ਸਤਿੰਦਰ ਸਰਤਾਜ ਅਤੇ ਅਦਾਕਾਰਾ ਅਦਿਤੀ ਸ਼ਰਮਾ ‘ਤੇ ਫ਼ਿਲਮਾਇਆ ਗਿਆ ਹੈ। ਭੰਗੜਾ, ਬੋਲੀਆਂ ਤੇ ਟੱਪਿਆਂ ਦੇ ਅੰਦਾਜ਼ ਵਿਚ ਇਸਦੀ ਸ਼ਬਦਾਵਲੀ ’ਚ ਮਾਡਰਨ ਗਾਇਕੀ ਦੀ ਝਲਕ ਦਿਖ ਰਹੀ ਹੈ। ਇਸ ਗੀਤ ਦਾ ਸੰਗੀਤ ਤੇ ਧੁਨ ਵੀ ਲੋਕਾਂ ਨੂੰ ਬੇਹਦ ਪਸੰਦ ਆ ਰਹੇ ਹਨ। ਇਸ ਲਾਈਵ ਗੀਤ’ਚ ਸਤਿੰਦਰ ਸਰਤਾਜ, ਅਦਿਤੀ ਸ਼ਰਮਾ ਅਤੇ ਸਰਦਾਰ ਸੋਹੀ ਸਹਿਯੋਗੀ ਨਜ਼ਰ ਆ ਰਹੇ ਹਨ।

ਗੀਤ ਰਿਲੀਜ ਹੋਣ ਤੇ ਬਾਅਦ ਸੋਸ਼ਲ ਮੀਡਿਆ ਤੇ ਛਾਇਆ ਹੋਇਆ ਹੈ। ਇਹ ਗੀਤ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ। ਇਸ ਗੀਤ ਨੂੰ ਖੁਦ ਸਰਤਾਜ ਨੇ ਲਿਖਿਆ ਤੇ ਕੰਪੋਜ਼ ਕਰਕੇ ਗਾਇਆ ਹੈ। ਸਾਗਾ ਮਿਊਜ਼ਿਕ ਵਲੋਂ ਰਿਲੀਜ਼ ਕੀਤੇ ਇਸ ਗੀਤ ਨੂੰ ਦਰਸ਼ਕਾਂ ਦਾ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਯੂਟਿਊਬ ’ਤੇ ਹੁਣ ਤੱਕ 1.5 ਮਿਲੀਅਨ ਵਾਰ ਇਸ ਗੀਤ ਨੂੰ ਦੇਖਿਆ ਜਾ ਚੁੱਕਿਆ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।