ਅੱਜ ਪੂਰੇ ਭਾਰਤ ‘ਚ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਆਓ ਜਾਣਦੇ ਹਾਂ ਕਿ ਇਸ ਦਿਨ ਬੱਕਰੇ ਦੀ ਬਲੀ ਕਿਉਂ ਦਿੱਤੀ ਜਾਂਦੀ ਹੈ, ਬਲੀ ਦੇਣ ਵਾਲਾ ਬੱਕਰਾ ਕਿਹੋ ਜਿਹੇ ਹੁੰਦਾ ਹੈ

0
1665

ਚੰਡੀਗੜ੍ਹ | ਅੱਜ ਪੂਰੇ ਭਾਰਤ ਵਿਚ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਸਵੇਰੇ ਮੀਂਹ ਪੈਣ ਦੇ ਬਾਵਜੂਦ ਵੱਡੀ ਗਿਣਤੀ ‘ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸੈਕਟਰ-20 ਸਥਿਤ ਜਾਮਾ ਮਸਜਿਦ ‘ਚ ਈਦ ਦੀ ਨਮਾਜ਼ ਅਦਾ ਕੀਤੀ, ਜਿਸ ਤੋਂ ਬਾਅਦ ਬੱਕਰਿਆਂ ਦੀ ਕੁਰਬਾਨੀ ਦਿੱਤੀ ਗਈ। ਜਾਮਾ ਮਸਜਿਦ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਮਸਜਿਦਾਂ ਵਿੱਚ ਵੀ ਨਮਾਜ਼ ਅਦਾ ਕੀਤੀ ਗਈ। ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਿੱਚ ਕਈ ਥਾਵਾਂ ’ਤੇ ਬੱਕਰਾ ਮੰਡੀਆਂ ਲੱਗੀਆਂ ਹੋਈਆਂ ਸਨ।

ਬੱਕਰਿਆਂ ਲਈ ਸਭ ਤੋਂ ਵੱਡਾ ਬਾਜ਼ਾਰ ਮਨੀਮਾਜਰਾ ਵਿੱਚ ਹੈ। ਇੱਥੇ ਬੱਕਰੇ ਦੀ ਕੀਮਤ 10 ਹਜ਼ਾਰ ਤੋਂ ਲੈ ਕੇ 60 ਹਜ਼ਾਰ ਰੁਪਏ ਤੱਕ ਹੈ। ਕਈ ਲੋਕਾਂ ਨੇ ਇਕੱਠੇ ਦੋ-ਦੋ ਬੱਕਰੇ ਵੀ ਖਰੀਦ ਲੈਂਦੇ ਹਨ। ਜਿਹੜੇ ਬੱਕਰੇ ਦੀ ਬਕਰੀਦ ਉਪਰ ਬਲੀ ਦੇਣੀ ਹੁੰਦੀ ਹੈ। ਉਹ ਇੱਕ ਸਾਲ ਤੋਂ ਵੱਡਾ ਹੋਣਾ ਚਾਹੀਦਾ ਹੈ। ਉਸਦੇ 2 ਦੰਦ ਹੋਣੇ ਚਾਹੀਦੇ ਹਨ। ਬੱਕਰੇ ਦੇ ਸਿੰਗ ਟੁੱਟੇ ਨਹੀਂ ਹੋਣੇ ਚਾਹੀਦੇ। ਸਰੀਰ ‘ਤੇ ਕੋਈ ਜ਼ਖ਼ਮ ਨਹੀਂ ਹੋਣਾ ਚਾਹੀਦਾ। ਅਜਿਹੇ ਬੱਕਰੇ ਦੀ ਬਲੀ ਹੀ ਪ੍ਰਵਾਨ ਹੁੰਦੀ ਹੈ।

ਕਿਹਾ ਜਾਂਦਾ ਹੈ ਕਿ ਇੱਕ ਵਾਰ ਪੈਗੰਬਰ ਨੇ ਹਜ਼ਰਤ ਇਬਰਾਹਿਮ ਨੂੰ ਆਪਣੇ ਪਿਆਰ ਤੇ ਵਿਸ਼ਵਾਸ ਨੂੰ ਸਾਬਤ ਕਰਨ ਲਈ ਸਭ ਤੋਂ ਪਿਆਰੀ ਚੀਜ਼ ਦੀ ਕੁਰਬਾਨੀ ਕਰਨ ਲਈ ਕਿਹਾ। ਪੈਗੰਬਰ ਦੀ ਗੱਲ ਸੁਣ ਕੇ, ਇਬਰਾਹਿਮ ਨੇ ਆਪਣੇ ਇਕਲੌਤੇ ਪੁੱਤਰ ਦੀ ਬਲੀ ਦੇਣ ਦਾ ਫੈਸਲਾ ਕੀਤਾ। ਜਿਵੇਂ ਇਬਰਾਹਿਮ ਆਪਣੇ ਪੁੱਤਰ ਨੂੰ ਮਾਰਨ ਵਾਲਾ ਸੀ, ਅੱਲ੍ਹਾ ਨੇ ਆਪਣਾ ਦੂਤ ਭੇਜ ਕੇ ਪੁੱਤਰ ਨੂੰ ਬੱਕਰਾ ਬਣਾ ਦਿੱਤਾ। ਉਸ ਦਿਨ ਤੋਂ ਹੀ ਬੱਕਰੇ ਦੀ ਬਲੀ ਦੇਣ ਦਾ ਰਿਵਾਜ ਸ਼ੁਰੂ ਹੋਇਆ।