ਕੈਗ ਦਾ ਖੁਲਾਸਾ : ਕੇਜਰੀਵਾਲ ਦੇ ਮੁੱਖ ਮੰਤਰੀ ਬਣਨ ਦੇ ਬਾਅਦ ਤੋਂ ਮੁਨਾਫੇ ਵਿਚ ਚੱਲ ਰਹੀ ਹੈ ਦਿੱਲੀ ਸਰਕਾਰ

0
912

   

ਨਵੀਂ ਦਿੱਲੀ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਦਿੱਲੀ ਸਰਕਾਰ ਨੇ ਆਪਣਾ ਰੈਵੇਨਿਊ ਸਰਪਲੱਸ ਮੇਨਟੇਨ ਰੱਖਿਆ ਹੈ। ਦਿੱਲੀ ਸਰਕਾਰ ਅਰਵਿੰਦ ਕੇਜਰੀਵਾਲ ਦੇ ਹੱਥਾਂ ਵਿਚ ਆਉਣ ਦੇ ਬਾਅਦ ਕਦੇ ਵੀ ਘਾਟੇ ਵਿਚ ਨਹੀਂ ਰਹੀ ਹੈ।

ਕੰਪਟਰੋਲਰ ਤੇ ਆਡੀਟਰ ਜਨਰਲ (ਕੈਗ) ਦੇ ਅੰਕੜੇ ਦਿੱਲੀ ਵਿਧਾਨ ਸਭਾ ਵਿਚ ਰੱਖੇ ਗਏ। ਜਿਨ੍ਹਾਂ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਦਿੱਲੀ ਇਕ ਅਜਿਹਾ ਸੂਬਾ ਹੈ ਜੋ 2015 ਤੋਂ ਰੈਵੇਨਿਊ ਸਰਪਲੱਸ ਕਰਦਾ ਰਿਹਾ ਹੈ। ਕੈਗ ਦੇ ਅੰਕੜਿਆਂ ਦੇ ਮੁਤਾਬਿਕ ਦਿੱਲੀ ਦਾ ਰੈਵੇਨਿਊ ਸਰਪਲੱਸ ਵਧਿਆ ਹੀ ਹੈ।

ਸਾਲ 2019 ਦੀ ਕੈਗ ਰਿਪੋਰਟ ਮੁਤਾਬਿਕ ਦਿੱਲੀ ਸਰਕਾਰ ਨੇ 7,499 ਕਰੋੜ ਦਾ ਰੈਵੇਨਿਊ ਸਰਪਲੱਸ ਹਾਸਲ ਕੀਤਾ ਹੈ। ਜੋ ਉਸਦੇ ਪਿਛਲੇ ਸਾਲ ਦੇ ਮੁਕਾਬਲੇ ਜਿਆਦਾ ਹੀ ਰਿਹਾ।

ਕੈਗ ਦੀ ਰਿਪੋਰਟ ਆਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਨਿਊਜ਼ ਲਿੰਕ ਸ਼ੇਅਰ ਕੀਤਾ ਤੇ ਆਪਣੀ ਸਰਕਾਰ ਦੀ ਤਾਰੀਫ ਕੀਤੀ। ਕੇਜਰੀਵਾਲ ਨੇ ਟਵੀਟ ਕੀਤਾ, ਇਹ ਕੈਗ ਦੀ ਰਿਪੋਰਟ ਹੈ। ਇਸ ਵਿਚ ਕਿਹਾ ਗਿਆ ਹੈ ਕਿ ਆਪ ਦੇ ਸੱਤਾ ਵਿਚ ਆਉਣ ਦੇ ਬਾਅਦ ਤੋਂ ਦਿੱਲੀ ਸਰਕਾਰ ਲਾਭ ਵਿਚ ਚੱਲ ਰਹੀ ਹੈ।

ਅੰਕੜੇ ਆਪ ਸਰਕਾਰ ਦੀ ਇਮਾਨਦਾਰੀ ਦਾ ਸਭ ਤੋਂ ਵੱਡਾ ਸਬੂਤ ਹਨ। ਇਸ ਇਮਾਨਦਾਰੀ ਨੇ ਸਾਡੇ ਵਿਧਾਇਕਾਂ ਦੀ ਨੀਂਦ ਉਡਾ ਦਿੱਤੀ ਹੈ।