ਬੇਅਦਬੀ ਮਾਮਲੇ ਵਿਚ ਤਿੰਨ ਆਰੋਪੀਆਂ ਨੂੰ ਹੋਈ ਤਿੰਨ ਸਾਲ ਦੀ ਸਜਾ, ਦੋ ਨੂੰ ਅਦਾਲਤ ਨੇ ਕੀਤਾ ਬਰੀ

0
5734

ਪੰਜਾਬ ਦੇ ਮੋਗਾ ਜਿਲੇ ਦੇ ਪਿੰਡ ਮਲਕੇ ਵਿਚ 4 ਨਵੰਬਰ 2015 ਵਿਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿਚ ਪੁਲਸ ਨੇ 5 ਆਰੋਪੀਆਂ ਖਿਲਾਫ ਐਫਆਈਆਰ ਨੰਬਰ 75 ਦਰਜ ਕੀਤੀ ਗਈ ਸੀ। ਜਿਸ ਵਿਚ 5 ਮੁੱਖ ਦੋਸ਼ੀ ਪਾਏ ਗਏ ਸੀ।

ਇਸ ਮਾਮਲੇ ਦੀ ਜਾਂਚ ਐੱਸਆਈਟੀ ਰੱਖੜਾ ਦੀ ਟੀਮ ਕਰ ਰਹੀ ਸੀ। ਉਥੇ ਹੀ 5 ਆਰੋਪੀ ਜ਼ਮਾਨਤ ਉਤੇ ਚੱਲ ਰਹੇ ਸੀ। ਇਸਦਾ ਮੁੱਖ ਗਵਾਹ ਗੁਰਸੇਵਕ ਸਿੰਘ ਸੀ, ਜਿਸਦੇ ਬਿਆਨਾਂ ਉਤੇ ਮਾਮਲਾ ਦਰਜ ਕੀਤਾ ਗਿਆ ਸੀ।

ਲੰਮੀ ਜਾਂਚ ਦੇ ਬਾਅਦ ਅੱਜ ਮਾਣਯੋਗ ਅਦਾਲਤ ਨੇ ਇਸਦਾ ਫੈਸਲਾ ਸੁਣਾਇਆ ਹੈ, ਜਿਸ ਵਿਚ ਤਿੰਨ ਆਰੋਪੀਆਂ ਅਮਨਦੀਪ ਸਿੰਘ, ਪਿਰਥੀ ਸਿੰਘ ਤੇ ਮਿੱਠੂ ਸਿੰਘ ਨੂੰ ਅਦਾਲਤ ਨੇ ਆਰੋਪੀ ਕਰਾਰ ਦਿੰਦੇ ਹੋਏ ਧਾਰਾ 295/ਬੀ ਤਹਿਤ ਪੰਜ-ਪੰਜ ਸਾਲ ਦੀ ਸਜਾ ਤੇ ਪੰਜ-ਪੰਜ ਹਜਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜਿਕਰਯੋਗ ਹੈ ਕਿ ਪੰਜਾਬ ਵਿਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਅੱਜ ਇਹ ਫੈਸਲਾ ਆਇਆ ਹੈ।