ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਵਿਆਹ ਕਰਨ ਜਾ ਰਹੇ ਹਨ। ਐਮਬੀਬੀਐਸ ਡਾ. ਗੁਰਪ੍ਰੀਤ ਕੌਰ ਨਾਲ ਮਾਨ ਦਾ ਦੂਜਾ ਵਿਆਹ ਹੋਵੇਗਾ।
ਭਗਵੰਤ ਮਾਨ ਨੇ ਪਹਿਲੀ ਪਤਨੀ ਤੋਂ ਤਲਾਕ ਲਿਆ ਹੋਇਆ ਹੈ। ਉਨ੍ਹਾਂ ਦੇ ਬੱਚੇ ਅਮਰੀਕਾ ਪੜ੍ਹਦੇ ਹਨ।
ਜਾਣਕਾਰੀ ਮੁਤਾਬਕ ਪਿਛਲੇ 3 ਸਾਲਾਂ ਤੋਂ ਭਗਵੰਤ ਮਾਨ ਉਨ੍ਹਾਂ ਨਾਲ ਰਿਸ਼ਤੇ ‘ਚ ਸਨ।
ਵਿਆਹ ਪ੍ਰੋਗਰਾਮ ਦੀ ਡਿਟੇਲ ਫਿਲਹਾਲ ਨਹੀਂ ਮਿਲੀ ਹੈ ਪਰ ਇਹ ਦੱਸਿਆ ਜਾ ਰਿਹਾ ਹੈ ਕੁਝ ਲੋਕ ਹੀ ਇਸ ਵਿੱਚ ਸ਼ਾਮਿਲ ਹੋਣਗੇ। ਦੱਸ ਦੇਈਏ ਕਿ 6 ਸਾਲ ਪਹਿਲਾਂ ਭਗਵੰਤ ਮਾਨ ਨੇ ਆਪਣੀ ਪਹਿਲੀ ਪਤਨੀ ਤੋਂ ਤਲਾਕ ਲਿਆ ਸੀ ਉਹ ਦੋਵੇਂ ਬੱਚੇ ਅਤੇ ਪਹਿਲੀ ਪਤਨੀ ਅਮਰੀਕਾ ਰਹਿੰਦੇ ਹਨ।
(Note : ਖਬਰਾਂ ਦੇ ਅਪਡੇਟਸ ਆਪਣੇ Whatsapp ‘ਤੇ ਮੰਗਵਾਉਣ ਲਈ ਲਿੰਕ ‘ਤੇ ਕਲਿੱਕ ਕਰਕੇ ਪੰਜਾਬੀ ਬੁਲੇਟਿਨ ਦੇ ਗਰੁੱਪ ਨਾਲ ਜੁੜੋ ਖਬਰਾਂ ਦੇ ਲੇਟੇਸਟ ਵੀਡੀਓ ਵੇਖਣ ਲਈ ਸਾਡੇ Facebook ਪੇਜ ਨਾਲ ਵੀ ਜੁੜੋ )









































