48 ਸਾਲ ਦੀ ਉਮਰ ਵਿਚ ਭਗਵੰਤ ਮਾਨ ਦੂਜੀ ਵਾਰ ਲੈਣਗੇ ਫੇਰੇ, ਅਮਰੀਕਾ ਰਹਿੰਦੇ ਬੱਚੇ ਵੀ ਕਰਨਗੇ ਸ਼ਿਰਕਤ

0
2096

ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 7 ਜੁਲਾਈ ਨੂੰ ਦੂਜਾ ਵਿਆਰ ਕਰਨ ਜਾ ਰਹੇ ਹਨ। ਭਗਵੰਤ ਮਾਨ ਨੇ ਪਹਿਲੀ ਪਤਨੀ ਤੋਂ ਤਲਾਕ ਲਿਆ ਹੋਇਆ ਹੈ। ਉਨ੍ਹਾਂ ਦੇ ਬੱਚੇ ਅਮਰੀਕਾ ਪੜ੍ਹਦੇ ਹਨ। ਭਗਵੰਤ ਮਾਨ ਦੂਜਾ ਵਿਆਹ ਐੱਮਬੀਬੀਐੱਸ ਡਾਕਟਰ ਗੁਰਪ੍ਰੀਤ ਕੌਰ ਨਾਲ ਕਰਨ ਜਾ ਰਹੇ ਹਨ।

ਭਗਵੰਤ ਮਾਨ ਦਾ ਇਹ ਦੂਜਾ ਵਿਆਹ ਚੰਡੀਗੜ੍ਹ ਦੇ ਸੈਕਟਰ 8 ਦੇ ਗੁਰਦੁਆਰਾ ਸਾਹਿਬ ਵਿਚ ਹੋਵੇਗਾ। ਸੂਤਰਾਂ ਅਨੁਸਾਰ ਭਗਵੰਤ ਮਾਨ ਦੇ ਇਸ ਵਿਆਹ ਵਿਚ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਡਾ ਵੀ ਸ਼ਾਮਲ ਹੋਣਗੇ।

ਜਾਣਕਾਰੀ ਮੁਤਾਬਕ ਪਿਛਲੇ 3 ਸਾਲਾਂ ਤੋਂ ਭਗਵੰਤ ਮਾਨ ਆਪਣੀ ਹੋਣ ਵਾਲੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਰਿਸ਼ਤੇ ‘ਚ ਸਨ। ਦੱਸ ਦੇਈਏ ਕਿ ਸੀਐੱਮ ਦੇ ਵਿਆਹ ਸਮਾਗਮ ‘ਚ ਕੁਝ ਸੀਮਿਤ ਲੋਕ ਹੀ ਸ਼ਾਮਿਲ ਹੋਣਗੇ। 6 ਸਾਲ ਪਹਿਲਾਂ ਭਗਵੰਤ ਮਾਨ ਨੇ ਆਪਣੀ ਪਹਿਲੀ ਪਤਨੀ ਤੋਂ ਤਲਾਕ ਲਿਆ ਸੀ। ਉਨ੍ਹਾਂ ਦੇ ਦੋਵੇਂ ਬੱਚੇ ਅਤੇ ਪਹਿਲੀ ਪਤਨੀ ਅਮਰੀਕਾ ਰਹਿੰਦੇ ਹਨ

(Note : ਖਬਰਾਂ ਦੇ ਅਪਡੇਟਸ ਆਪਣੇ Whatsapp ‘ਤੇ ਮੰਗਵਾਉਣ ਲਈ ਲਿੰਕ ‘ਤੇ ਕਲਿੱਕ ਕਰਕੇ ਪੰਜਾਬੀ ਬੁਲੇਟਿਨ ਦੇ ਗਰੁੱਪ ਨਾਲ ਜੁੜੋ  ਖਬਰਾਂ ਦੇ ਲੇਟੇਸਟ ਵੀਡੀਓ ਵੇਖਣ ਲਈ ਸਾਡੇ Facebook ਪੇਜ ਨਾਲ ਵੀ ਜੁੜੋ )