ਪਠਾਨਕੋਟ। ਪਠਾਨਕੋਟ ਜ਼ਿਲ੍ਹੇ ਦੇ ਇਲਾਕਾ ਮੀਰਥਲ ਨੇੜੇ ਆਰਮੀ ਕੈਂਪ ਵਿਚ ਇਕ ਫੌਜੀ ਵੱਲੋਂ ਆਪਣੀ ਸਰਵਿਸ ਰਾਈਫਲ ਨਾਲ ਦੋ ਸਾਥੀਆਂ ਨੂੰ ਗੋਲ਼ੀ ਮਾਰਨ ਦੀ ਸੂਚਨਾ ਹੈ। ਜਿਨ੍ਹਾਂ ਦੋ ਸੀਨੀਅਰ ਫ਼ੌਜੀ ਜਵਾਨਾਂ ਨੂੰ ਗੋਲ਼ੀ ਲੱਗੀ, ਉਨ੍ਹਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਮਲਾਵਰ ਆਪਣੇ ਹਥਿਆਰ ਸਮੇਤ ਫ਼ਰਾਰ ਹੈ।
ਜਾਣਕਾਰੀ ਅਨੁਸਾਰ ਗੋਲ਼ੀ ਚਲਾਉਣ ਵਾਲਾ ਫੌਜੀ ਲੁਕੇਸ਼ ਕੁਮਾਰ ਛੱਤੀਸਗੜ੍ਹ ਦਾ ਰਹਿਣ ਵਾਲਾ ਹੈ। ਡਿਊਟੀ ਦੇ ਦਬਾਅ ਕਾਰਨ ਉਸ ਨੇ ਇਹ ਕਦਮ ਚੁੱਕਿਆ। ਸੁਣਨ ਵਿਚ ਆ ਰਿਹਾ ਹੈ ਕਿ ਉਹ ਛੁੱਟੀ ਨਾ ਮਿਲਣ ਕਾਰਨ ਕਾਫੀ ਪਰੇਸ਼ਾਨ ਸੀ।
ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਢਾਈ ਵਜੇ ਨਿਰੀਖਣ ਕਰ ਰਹੇ ਦੋ ਸੀਨੀਅਰ ਹੌਲਦਾਰਾਂ ਜੀਐੱਸ ਹਾਤੀ ਪੱਛਮੀ ਬੰਗਾਲ, ਸੂਰਿਆਕਾਂਤ, ਮਹਾਰਾਸ਼ਟਰ ’ਤੇ ਲੁਕੇਸ਼ ਕੁਮਾਰ ਨੇ ਆਪਣੀ ਹੀ ਸਰਵਿਸ ਰਾਈਫਲ ਨਾਲ ਗੋਲ਼ੀਆਂ ਚਲਾ ਦਿੱਤੀਆਂ, ਜਿਸ ਨਾਲ ਉਨ੍ਹਾਂ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਘਟਨਾ ਤੋਂ ਬਾਅਦ ਕਾਤਲ ਕੈਂਪ ਦੇ ਅੰਦਰ ਲੁਕ ਗਿਆ। ਉਸ ਦੀ ਭਾਲ ਜਾਰੀ ਹੈ।