ਜਲੰਧਰ/ਚੰਡੀਗੜ੍ਹ/ਲੁਧਿਆਣਾ (ਪ੍ਰਦੀਪ ਭੰਡਾਰੀ) | ਕੇਂਦਰ ਸਰਕਾਰ ਵੱਲੋਂ ਫੌਜ ‘ਚ ਚਾਰ ਸਾਲ ਲਈ ਭਰਤੀ ਸਕੀਮ ਅਗਨੀਪਥ ਦਾ ਵਿਰੋਧ ਦੇਸ਼ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਹੋ ਰਿਹਾ ਹੈ।
ਅੱਜ ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਜਿਲਿਆਂ ਵਿੱਚ ਵਿਰੋਧ ਸ਼ੁਰੂ ਹੋ ਗਿਆ। ਜਲੰਧਰ ਦੇ ਪੀਏਪੀ ਚੌਕ ਵਿੱਚ ਨੌਜਵਾਨਾਂ ਨੇ ਰਸਤਾ ਜਾਮ ਕਰ ਦਿੱਤਾ।
ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਤੋੜਭੰਨ੍ਹ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੇ ਰੇਲਵੇ ਸਟੇਸ਼ਨ ਅੰਦਰ ਅਫਸਰਾਂ ਦੇ ਕਮਰਿਆਂ ਦੇ ਦਰਵਾਜੇ ਤੋੜ ਦਿੱਤੇ। ਬੈਠਣ ਵਾਲੀਆਂ ਕੁਰਸੀਆਂ ਨੂੰ ਵੀ ਪੱਟ ਸੁੱਟਿਆ ਗਿਆ।
ਪੁਲਿਸ ਨੇ ਨੌਜਵਾਨਾਂ ਨੂੰ ਰੋਕਣ ਲਈ ਹਲਕਾ ਬਲ ਪ੍ਰਯੋਗ ਕੀਤਾ। ਨੌਜਵਾਨਾਂ ਨੇ ਪ੍ਰਦਰਸ਼ਨਕਾਰੀਆਂ ਦੀਆਂ ਗੱਡੀਆਂ ਵੀ ਭੰਨ੍ਹ ਦਿੱਤੀਆਂ। ਪੁਲਿਸ ਲਗਾਤਾਰ ਨੌਜਵਾਨਾਂ ਨੂੰ ਕਾਬੂ ਕਰ ਰਹੀ ਹੈ।