2 ਦਿਨਾਂ ‘ਚ ਦੋ ਪਤਨੀਆਂ ਨੇ ਆਪਣੇ ਪਤੀਆਂ ਦਾ ਕਰਵਾਇਆ ਕਤਲ, ਨਾਜਾਇਜ ਸੰਬੰਧ ਬਣੇ ਕਾਰਨ, ਵੇਖੋ ਵੀਡਿਓ

0
39600

ਅੰਮ੍ਰਿਤਸਰ/ਪਟਿਆਲਾ | ਸੂਬੇ ‘ਚ ਪਿਛਲੇ 2 ਦਿਨਾਂ ਵਿੱਚ ਹੈਰਾਨ ਕਰਨ ਵਾਲੇ 2 ਕਤਲ ਹੋਏ ਹਨ। ਇਹ ਦੋਵੇਂ ਕਤਲ ਪਤਨੀਆਂ ਨੇ ਆਪਣੇ ਪਤੀਆਂ ਦੇ ਕਰਵਾਏ ਹਨ। ਦੋਹਾਂ ਕਤਲਾਂ ਦਾ ਕਾਰਨ ਪਤਨੀਆਂ ਦੇ ਨਾਜਾਇਜ ਸੰਬੰਧ ਦੱਸੇ ਜਾ ਰਹੇ ਹਨ।

ਪਹਿਲਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਪਤਨੀ ਨੇ ਢਾਈ ਲੱਖ ਰੁਪਏ ਖਰਚ ਕਰਕੇ ਦੁਬਈ ਤੋਂ ਆਏ ਆਪਣੇ ਪਤੀ ਨੂੰ ਗੋਲੀਆਂ ਮਰਵਾ ਦਿੱਤੀਆਂ। ਵਾਰਦਾਤ ਤੋਂ ਬਾਅਦ ਲੁੱਟ ਦਾ ਡਰਾਮਾ ਵੀ ਕੀਤਾ ਪਰ ਪੁਲਿਸ ਦੀ ਪੁੱਛਗਿਛ ਵਿੱਚ ਪਤਨੀ ਹੀ ਅਰੋਪੀ ਨਿਕਲੀ।

ਦੂਜਾ ਮਾਮਲਾ ਪਟਿਆਲਾ ਦਾ ਹੈ। ਇੱਥੇ ਆਪਣੇ ਨਾਜਾਇਜ ਸੰਬੰਧਾਂ ਨੂੰ ਅੱਗੇ ਵਧਾਉਣ ਲਈ ਪਤਨੀ ਨੇ ਆਪਣੇ ਪ੍ਰੇਮੀ ਹੱਥੋਂ ਪਤੀ ਦਾ ਕਤਲ ਕਰਵਾ ਦਿੱਤਾ। ਇਸ ਤੋਂ ਬਾਅਦ ਦੋਹਾਂ ਨੇ ਲਾਸ਼ ਨੂੰ ਛੱਪੜ ਵਿੱਚ ਦੱਬ ਦਿੱਤਾ। ਪੁਲਿਸ ਨੇ ਲਾਸ਼ ਬਰਾਮਦ ਕਰ ਲਈ ਹੈ।

ਵੇਖੋ, ਡਿਟੇਲ ਖਬਰ