ਅੰਮ੍ਰਿਤਸਰ ਸੰਚਾਲਣ ਸਿਟੀ ਸਰਕਲ ਵੱਲੋਂ 35 ਖਪਤਕਾਰਾਂ ਨੂੰ 14.45 ਲੱਖ ਬਿਜਲੀ ਚੋਰੀ ਤੇ ਹੋਰ ਓਲਗਣਾ ਲਈ ਜੁਰਮਾਨਾ

0
706

ਹੋਟਲ ਗ੍ਰੈਂਡ ਸਟਾਰ, ਅੰਮ੍ਰਿਤਸਰ ਨੂੰ ਬਿਜਲੀ ਚੋਰੀ ਲਈ ਲੱਗ-ਭੱਗ 6.00 ਲੱਖ ਜੁਰਮਾਨਾ

ਅੰਮ੍ਰਿਤਸਰ | ਇੰਜੀ. ਬਾਲ ਕ੍ਰਿਸ਼ਨ ਚੀਫ ਇੰਜੀਨੀਅਰ ਬਾਰਡਰ ਜੋਨ ਦੀਆ ਹਦਾਇਤਾ ਅਨੁਸਾਰ ਕਲ ਸੰਚਾਲਣ ਹਲਕਾ ਸਿਟੀ ਸਰਕਲ ਅੰਮ੍ਰਿਤਸਰ ਵੱਲੋਂ ਸੰਚਾਲਣ ਵਿੰਗ ਦੀਆਂ ਟੀਮਾਂ ਵੱਲੋ ਵੱਖ ਵੱਖ ਇਲਾਕਿਂਆ ਵਿੱਚ ਕੁੱਲ 933 ਵੱਖ ਵੱਖ ਖਪਤਕਾਰਾਂ ਦੇ ਅਹਾਤਿਆਂ ਤੇ ਚੈਕਿੰਗ ਕੀਤੀ ਜਿਸ ਵਿੱਚ ਕੁੱਲ 17 ਖਪਤਕਾਰਾਂ ਨੂੰ ਬਿਜਲੀ ਚੋਰੀ ਲਈ 13.90 ਲੱਖ ਰੁਪਏ ਜੁਰਮਾਨਾ ਕੀਤਾ ਗਿਆ,ਇਸ ਤੋਂ ਇਲਾਵਾ 18,ਖਪਤਕਾਰਾਂ ਨੂੰ ਯੂ.ਯੂ.ਈ.ਲਈ 55000/- ਰੁਪਏ ਜੁਰਮਾਨਾ ਕੀਤਾ ਗਿਆ। ਬਿਜਲੀ ਚੋਰੀ ਦੀ ਚੈਕਿੰਗ ਵਿੱਚ ਹੋਟਲ ਗ੍ਰੈਂਡ ਸਟਾਰ, ਨੇੜੇ ਤਾਰਾ ਵਾਲਾ ਪੁੱਲ ਨਹਿਰ ਅੰਮ੍ਰਿਤਸਰ ਵਿਖੇ ਬਿਜਲੀ ਚੋਰੀ ਕਰਦਾ ਪਾਇਆ ਗਿਆ ਜੋ ਕਿ ਮੇਨ ਸਰਵਿਸ ਤੋ ਸਿਧੀ ਪ੍ਰਾਈਵੇਟ ਬਿਜਲੀ ਦੀ ਤਾਰ ਪਾ ਕੇ ਬਿਜਲੀ ਚੋਰੀ ਕਰ ਰਿਹਾ ਸੀ । ਹੋਟਲ ਵਿਚ ਬਿਜਲੀ ਚੋਰੀ ਇੰਜੀ. ਅਮਰੀਕ ਸਿੰਘ ਉਪ ਮੰਡਲ ਅਫਸਰ, ਮਾਲ ਮੰਡੀ ਅਤੇ ਉਸਦੀ ਟੀਮ ਵੱਲੋ ਫੜੀ ਗਈ। ਚੇੈਕਿੰਗ ਦੋਰਾਨ ਹੋਟਲ ਵਿਚ ਬਿਜਲੀ ਦਾ ਲੋਡ 25 ਕਿਲੋਵਾਟ ਮੰਨਜੂਰ ਭਾਰ ਪਾਇਆ ਗਿਆ ।ਇਸ ਸਬੰਧੀ ਐਂਟੀ ਪਾਵਰ ਥੈਫਤ ਥਾਣਾ ਨੂੰ ਐਫ.ਆਈ.ਆਰ. ਦਰਜ ਕਰਨ ਲਈ ਲਿਖ ਦਿਤਾ ਗਿਆ ਅਤੇ ਲੱਗ-ਭੱਗ 6.00 ਲੱਖ ਰੁਪਏ ਜੁਰਮਾਨਾ ਪਾਇਆ ਗਿਆ। ਇਸ ਤੋ ਇਲਾਵਾ ਟੀਮ ਵਲੋ ਇਕ ਹੋਰ ਕਮਰਸ਼ੀਅਲ ਕੁਨੈਕਸ਼ਨ ਜਿਸਦਾ ਲੋਡ 10 ਕਿਲੋਵਾਟ ਹੈ, ਉਹ ਵੀ ਮੀਟਰ ਬਾਈਪਾਸ ਕਰਕੇ ਬਿਜਲੀ ਚੋਰੀ ਕਰਦਾ ਫੜਿਆ ਗਿਆ। ਜਿਸਦਾ ਖਾਤਾ ਨੰ. 3004380816 ਹੈ। ਇਸ ਤੋ ਇਲਾਵਾ ਇਸ ਦੇ ਨੇੜੈ ਹੀ ਘਰੇਲੁੂ ਕੁਨੈਕਸ਼ਨ ਜਿਸਦਾ ਮੋਕੇ ਤੇ ਲੋਡ 14 ਕਿਲੋਵਾਟ ਹੈ, ਉਹ ਵੀ ਕੋਠੇ ਦੇ ਉਪਰੋ ਸਰਵਿਸ ਮੇਨ ਤੋ ਪ੍ਰਾਈਵੇਟ ਕੇਬਲ ਪਾ ਕੇ ਬਿਜਲੀ ਚੋਰੀ ਕਰਦਾ ਪਾਇਆ ਗਿਆ। ਇਹਨਾ ਕੁਨੈਕਸ਼ਨਾ ਨੂੰ ਬਿਜਲੀ ਚੋਰੀ ਦੇ 11.20 ਲੱਖ ਰੁਪਏ ਚਾਰਜ ਕੀਤੇ ਗਏ ਹਨ।ਇੰਜੀ: ਗੁਰਮੁੱਖ ਸਿੰਘ ਵਧੀਕ ਨਿਗਰਾਨ ਇੰਜੀਨੀਅਰ ਸਿਟੀ ਸੈਂਟਰ ਮੰਡਲ ਅਤੇ ਇੰਜੀ. ਰਾਜੀਵ ਪ੍ਰਾਸ਼ਰ ਉਪ ਮੂੱਖ ਇੰਜੀ: ਜੀ ਨੇ ਦਸਿਆ ਕਿ ਅੱਜ ਦੀ ਚੈਕਿੰਗ ਦੋਰਾਨ 17 ਨੰਬਰ ਖਪਤਕਾਰ ਨੂੰ 13.90 ਲੱਖ ਰੁਪਏ ਬਿਜਲੀ ਚੋਰੀ ਦੇ ਚਾਰਜ ਕੀਤੇ ਹਨ ਅਤੇ ਇਸ ਤੋ ਇਲਾਵਾ 18 ਨੰਬਰ ਕੇਸਾ ਨੂੰ ਰੁਪਏ 0.55 ਲੱਖ ਯੂ.ਈ./ਯੂ.ਯੂ.ਈ. ਦੇ ਵੀ ਚਾਰਜ ਕੀਤੇ ਗਏ ਹਨ ਅਤੇ 06 ਨੰਬਰ ਸ਼ੱਕੀ ਮੀਟਰ ਪੈਕ ਕੀਤੇ ਗਏ ਹਨ।

ਉਪ ਮੁੱਖ ਇੰਜੀਨੀਅਰ ਸਿਟੀ ਸਰਕਲ, ਇੰਜੀ:ਰਾਜੀਵ ਪ੍ਰਾਸ਼ਰ ਅਤੇ ਸਮੂੂਹ ਵਧੀਕ ਨਿਗਰਾਨ ਇੰਜੀ: ਨੇ ਸਿਟੀ ਸਰਕਲ ਦੇ ਸਮੂਹ ਖਪਤਕਾਰਾ ਨੂੰ ਬਿਜਲੀ ਚੋਰੀ ਨਾ ਕਰਨ ਦੀ ਬੇਨਤੀ ਕੀਤੀ ਅਤੇ ਦਸਿਆ ਕਿ ਬਿਜਲੀ ਚੋਰੀ ਖਿਲਾਫ ਮੁਹਿੰਮ ਇਸੇ ਤਰ੍ਹਾ ਹੀ ਜਾਰੀ ਰਹੇਗੀ ਅਤੇ ਬਿਜਲੀ ਚੋਰੀ ਤੇ ਕਿਸੇ ਨੂੰ ਵੀ ਬਖਸ਼ਿਆ ਨਹੀ ਜਾਵੇਗਾ।

ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਸਰਕਾਰ ਸੂਬੇ ਅੰਦਰ ਬਿਜਲੀ ਚੋਰੀ ਨੂੰ ਰੋਕਣ ਲਈ ਵਚਨਬੱਧ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਸੂਬੇ ਵਿੱਚ ਬਿਜਲੀ ਚੋਰੀ ਨੂੰ ਰੋਕਣ ਲਈ ਨਾਜਾਇਜ਼ ਕੁਨੈਕਸ਼ਨ ਚਲਾਉਣ ਵਾਲੇ ਖਪਤਕਾਰਾਂ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ।
ਬਿਜਲੀ ਮੰਤਰੀ ਨੇ ਕਿਹਾ ਕਿ ਸੰਚਾਲਣ ਤੇ ਇੰਫੋਰਸਮੈਂਟ ਵਿੰਗ ਦੀਆਂ ਟੀਮਾਂ ਪੀਐੱਸਪੀਸੀਐੱਲ ਦੇ ਸਾਰੇ ਜ਼ੋਨਾਂ ਵਿੱਚ ਰੈਗੂਲਰ ਜਾਂਚ ਕਰ ਰਹੀਆਂ ਹਨ ਅਤੇ ਕੁੰਡੀ ਕੁਨੈਕਸ਼ਨਾਂ ਜਾਂ ਨਾਜਾਇਜ਼ ਤਰੀਕੇ ਨਾਲ ਬਿਜਲੀ ਵਰਤਦੇ ਹੋਏ ਬਿਜਲੀ ਚੋਰੀ ਕਰਨ ਵਾਲੇ ਖ਼ਪਤਕਾਰਾਂ ਤੇ ਜੁਰਮਾਨੇ ਲਗਾ ਰਹੀਆਂ ਹਨ।

ਪੀਐੱਸਪੀਸੀਐਲ ਦੇ ਬੁਲਾਰੇ ਨੇ ਸਾਰੇ ਮਾਨਯੋਗ ਖਪਤਕਾਰਾਂ ਨੂੰ ਬਿਜਲੀ ਚੋਰੀ ਦੇ ਗ਼ਲਤ ਕੰਮ ਨੂੰ ਰੋਕਣ ਲਈ ਅਥਾਰਿਟੀਜ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਬਿਜਲੀ ਚੋਰੀ ਖ਼ਿਲਾਫ਼ ਮੁਹਿੰਮ ਵਿੱਚ ਯੋਗਦਾਨ ਪਾਉਂਦੇ ਹੋਏ ਖਪਤਕਾਰ ਵ੍ਹੱਟਸਐਪ ਨੰਬਰ 96461-75770 ਤੇ ਬਿਜਲੀ ਚੋਰੀ ਸਬੰਧੀ ਜਾਣਕਾਰੀ ਦੇ ਸਕਦੇ ਹਨ। ਪੀਐੱਸਪੀਸੀਐੱਲ ਨੇ ਆਪਣੇ ਖਪਤਕਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਪਛਾਣ ਉਜਾਗਰ ਨਹੀਂ ਕੀਤੀ ਜਾਏਗੀ।