MBBS ਵਿਦਿਆਰਥਣ ਵਲੋਂ ਖੁਦਕੁਸ਼ੀ, ਸੁਸਾਈਡ ਨੋਟ ‘ਚ ਲਿਖਿਆ, ਸੌਰੀ ਮੰਮੀ, ਮੈਂ ਤੁਹਾਡੀਆਂ ਉਮੀਦਾਂ ‘ਤੇ ਖਰੀ ਨਹੀਂ ਉਤਰ ਸਕੀ…

0
10987


ਚੰਡੀਗੜ੍ਹ | ਇਕ ਦਿਲ ਕੰਬਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸੈਕਟਰ 22 ਦੀ ਰਹਿਣ ਵਾਲੀ ਇਕ ਮੈਡੀਕਲ ਵਿਦਿਆਰਥਣ ਨੇ ਆਪਣੀ ਨੱਸ ਵੱਢ ਕੇ ਖੁਦਕੁਸ਼ੀ ਕਰ ਲਈ । ਵਿਦਿਆਰਥਣ ਨੇ ਸੁਸਾਈਡ ਨੋਟ ‘ਚ ਲਿਖਿਆ ਹੈ ਕਿ ਮੰਮੀ ਮੈਨੂੰ ਅਫਸੋਸ ਹੈ ਕਿ ਮੈਂ ਤੁਹਾਡੀਆਂ ਉਮੀਦਾਂ ‘ਤੇ ਖਰੀ ਨਹੀਂ ਉਤਰੀ। ਜਿਨ੍ਹਾਂ ਲੋਕਾਂ ਨੂੰ ਪੈਸੇ ਦੇਣੇ ਹਨ, ਉਨ੍ਹਾਂ ਦੇ ਪੈਸੇ ਦਿੱਤੇ ਜਾਣ, ਜਿਸ ਵਿਚ ਦੁੱਧ ਵਾਲੇ ਦੇ ਪੈਸੇ ਤੇ ਹੋਰ ਵੀ ਲੋਕਾਂ ਦੇ ਨਾਂਅ ਲਿਖੇ ਹਨ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ। ਮ੍ਰਿਤਕਾ ਦੀ ਪਛਾਣ 21 ਸਾਲਾ ਤਰੁਸ਼ਿਖਾ ਵਜੋਂ ਹੋਈ ਹੈ । ਖੁਦਕੁਸ਼ੀ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ । ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਕਿ ਤਰੁਸ਼ਿਖਾ ਦੇ ਕਾਲਜ ‘ਚ ਸੋਮਵਾਰ ਤੋਂ ਦੂਜਾ ਸੈਸ਼ਨ ਸ਼ੁਰੂ ਹੋ ਗਿਆ ਸੀ। ਜਦੋਂਕਿ ਉਹ ਪਹਿਲੇ ਦਿਨ ਘਰ ਵਿਚ ਇਕੱਲੀ ਸੀ ।