ਘਰ ਤੋਂ ਭੱਜਕੇ ਕੀਤੀ ਲਵਮੈਰਿਜ, ਹੋਟਲ ਦੇ ਕਮਰੇ ‘ਚ ਸੀ ਜੋੜਾ, ਮਾਮੂਲੀ ਝਗੜੇ ਤੋਂ ਬਾਅਦ ਮੁੰਡੇ ਨੇ ਲਗਾਇਆ ਫੰਦਾ, ਕੁੜੀ ਗ੍ਰਿਫਤਾਰ

0
2444

ਜਲੰਧਰ | ਲੱਧੇਵਾਲੀ ਸਥਿਤ ਹੋਟਲ ‘ਚ ਐਤਵਾਰ ਸਵੇਰੇ 11 ਵਜੇ ਲਵਮੈਰਿਜ ਕਰਕੇ ਆਏ ਮੁੰਡੇ ਨੇ ਫੰਦਾ ਲਗਾਕੇ ਦਿੱਤੀ ਜਾਨ।

ਥਾਣਾ ਰਾਮਾਮੰਡੀ ਦੀ ਪੁਲਿਸ ਨੇ ਆਤਮਹੱਤਿਆ ਲਈ ਮਜ਼ਬੂਰ ਕਰਨ ਦਾ ਕੇਸ ਦਰਜ ਕਰ 19 ਸਾਲ ਦੀ ਪਤਨੀ ਹਰਪ੍ਰੀਤ ਦੁੱਗਲ ਨੂੰ ਗ੍ਰਿਫਤਾਰ ਕਰ ਲਿਆ।

ਪਿੰਡ ਭੋਜੋਵਾਲ ਦੇ ਰਹਿਣ ਵਾਲੇ ਸੰਦੀਪ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਭੇਜੀ ਗਈ।

ਹਰਪ੍ਰੀਤ ਦੁੱਗਲ ਨੂੰ ਸੋਮਵਾਰ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਪਤਨੀ ਨੇ ਮੰਨਿਆ ਹੈ ਕਿ ਪਤੀ ਨਾਲ ਕਹਾਸੁਣੀ ਹੋ ਗਈ ਸੀ। ਉਸ ਤੋਂ ਬਾਅਦ ਵਾਸ਼ਰੂਮ ਚਲੀ ਗਈ। 15 ਮਿੰਟ ਬਾਹਰ ਆਉਣ ਤੋਂ ਬਾਅਦ ਪਤੀ ਫੰਦੇ ਨਾਲ ਲਟਕ ਰਿਹਾ ਸੀ। ਉਸ ਨੇ ਰੋਲਾ ਪਾਇਆ ਤਾਂ ਹੋਟਲ ਦੇ ਸਟਾਫ ਨਾਲ ਪਤੀ ਨੂੰ ਹੇਠਾਂ ਉਤਾਰਿਆ। ਉਸਦੇ ਸਾਹ ਚੱਲ ਰਹੇ ਸੀ।

ਉਹ ਪਤੀ ਨੂੰ ਨਾਜੁਕ ਹਾਲਤ ‘ਚ ਵੇਖ ਕੇ ਉਸਨੂੰ ਹਸਪਤਾਲ ‘ਚ ਲੈ ਗਈ, ਪਰ ਉਸਦੀ ਮੌਤ ਹੋ ਚੁੱਕੀ ਸੀ।

ਦੇਰ ਰਾਤ ਸੰਦੀਪ ਦੇ ਪਿਤਾ ਗੁਰਦੀਪ ਸਿੰਘ ਨੇ ਆਰੋਪ ਲਗਾਇਆ ਕਿ ਉਸਦੇ ਬੇਟੇ ਦੇ ਮੌਤ ਲਈ ਹਰਪ੍ਰੀਤ ਦੁੱਗਲ ਹੀ ਜਿੰਮੇਵਾਰ ਹੈ। ਉਸ ਤੋਂ ਤੰਗ ਆ ਕੇ ਬੇਟੇ ਨੇ ਜਾਨ ਦੇ ਦਿੱਤੀ।