ਕੋਰੋਨਾ ਨਾਲ 4 ਦੀ ਮੌਤ, ਜੱਜ, ਆਈਪੀਐਸ ਅਫਸਰ ਅਤੇ 14 ਡਾਕਟਰਾਂ ਸਣੇ 682 ਨਵੇਂ ਕੇਸ

0
2815

ਜਲੰਧਰ | ਕੋਰੋਨਾ ਦਾ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਬਲਾਸਟ ਹੋਇਆ। 4 ਮਰੀਜਾਂ ਨੇ ਦਮ ਤੋੜ ਦਿੱਤਾ, ਜਦਕਿ 682 ਨਵੇਂ ਸੰਕਰਮਿਤ ਕੇਸ ਮਿਲੇ ਹਨ। ਇਸ ਤੋਂ ਪਹਿਲਾਂ ਇੱਕ ਹੀ ਦਿਨ ‘ਚ 4 ਮਰੀਜਾਂ ਨੇ 148 ਦਿਨ ਪਹਿਲਾ ਦਮ ਤੋੜਿਆ ਸੀ।

ਸ਼ੁਕਰਵਾਰ ਨੂੰ ਜਿਨ੍ਹਾਂ 4 ਮਰੀਜਾਂ ਦੀ ਮੌਤ ਹੋਈ ਹੈ, ਉਨ੍ਹਾਂ ਚੋਂ 2 ਨੇ ਬਾਹਰੀ ਜਿਲ੍ਹੇ ਦੇ ਹਸਪਤਾਲ ‘ਚ ਦਮ ਤੋੜਿਆ ਹੈ। ਹੁਣ ਤੱਕ 1508 ਲੋਕ ਦਮ ਤੋੜ ਚੁੱਕੇ ਹਨ।

ਨਵੇਂ ਸੰਕਰਮਿਤ ‘ਚ ਜਿਆਦਾਤਰ ਪਬਲਿਕ ਡੀਲਿੰਗ ਦੇ ਵਿਭਾਗਾਂ ਨਾਲ ਜੁੜੇ ਹਨ। ਇਨ੍ਹਾਂ ‘ਚੋਂ ਜਿਲ੍ਹਾਂ ਪ੍ਰਸ਼ਾਸਨ ਦੇ ਨਾਲ ਕਾਨੂੰਨੀ ਸੇਵਾਵਾਂ ਦੇ ਵਿਭਾਗਾਂ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਨਾਲ ਵੀ ਜੁੜੇ ਹਨ।

ਸ਼ੁਕਰਵਾਰ ਨੂੰ ਤੀਸਰੀ ਲਹਿਰ ਦੇ ਸਭ ਤੋਂ ਜਿਆਦਾ ਮਰੀਜ਼ ਮਿਲੇ ਹਨ। ਨਵੇਂ ਕੇਸਾਂ ਚੋਂ 4 ਮਰੀਜ਼ ਓਮੀਕ੍ਰੋਨ ਨਾਲ ਪ੍ਰਭਾਵਿਤ ਹਾਈ ਰਿਸਕ ਦੇਸ਼ਾਂ ਚੋਂ ਆਏ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਨਵੇਂ ਕੇਸਾਂ ਚੋਂ 14 ਡਾਕਟਰ ਵੀ ਸ਼ਾਮਿਲ ਹਨ।

ਜਿਨ੍ਹਾਂ 4 ਮਰੀਜਾਂ ਦੀ ਸ਼ੁੱਕਰਵਾਰ ਨੂੰ ਮੌਤ ਹੋਈ ਹੈ, ਉਨ੍ਹਾਂ ਚੋਂ 2 ਮਰੀਜ਼ ਹਸਪਤਾਲ ਪਹੁੰਚਣ ਦੇ 24 ਘੰਟੇ ਦੇ ਅੰਦਰ ਹੀ ਦਮ ਤੋੜ ਗਏ। ਦੋਨਾਂ ਮਰੀਜਾਂ ਨੂੰ ਕੋਰੋਨਾ ਤੋਂ ਇਲਾਵਾ ਹੋਰ ਵੀ ਰੋਗ ਸਨ। ਇੱਕ ਮਰੀਜ ਦੇ ਫੇਫੜੇ ‘ਚ ਨਿਮੋਨੀਆ ਬੁਰੀ ਤਰ੍ਹਾਂ ਫੈਲ ਚੁੱਕਿਆ ਸੀ, ਜਦਕਿ ਦੂਸਰੇ ਮਰੀਜ਼ ਨੂੰ ਸ਼ੂਗਰ ਤੋਂ ਇਲਾਵਾ ਕਿਡਨੀ ਪ੍ਰਾਬਲਮ ਸੀ।

ਰਿਪੋਰਟ ਦੇ ਮੁਤਾਬਿਕ ਚਾਰ ਮਰੀਜ਼ਾਂ ਚੋਂ ਸਿਰਫ 1 ਨੂੰ ਹੀ ਕੋਰੋਨਾ ਵੈਕਸੀਨ ਦੇ ਦੋਨੋਂ ਡੋਜ ਲੱਗੀ ਹੋਈ ਸੀ। ਹੈਰਾਨੀਜਨਕ ਹੈ ਕਿ ਜਨਵਰੀ ਦੇ 14 ਦਿਨਾਂ ‘ਚ ਕੋਰੋਨਾ ਦੇ ਕਾਰਨ 7 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਚੋਂ ਸਿਰਫ 1 ਨੂੰ ਹੀ ਕੋਰੋਨਾ ਵੈਕਸੀਨ ਦੀ ਡੋਜ ਲੱਗੀ ਹੋਈ ਹੈ।