ਅੰਮ੍ਰਿਤਸਰ | ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਆਫਿਸ ‘ਚ 2 ਲੁਟੇਰਿਆਂ ਨੇ ਗੰਨ ਦਿਖਾ ਕੇ ਦਫ਼ਤਰ ਵਿੱਚ ਰੱਖੇ 50 ਹਜ਼ਾਰ ਰੁਪਏ ਤੇ ਐਪਲ ਆਈਪੈਡ ਲੁੱਟ ਲਿਆ।
ਪੁਲਿਸ ਨੇ ਲੁਟੇਰਿਆਂ ਦੀ ਪਛਾਣ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਦੀ ਪਛਾਣ ਗੁੰਮਟਾਲਾ ਵਾਸੀ ਜੋਗਿੰਦਰ ਸਿੰਘ ਤੇ ਉਸ ਦੇ ਲੜਕੇ ਲਵ ਵਜੋਂ ਹੋਈ ਹੈ।
ਸੰਸਦ ਮੈਂਬਰ ਔਜਲਾ ਦੇ ਗੁੰਮਟਾਲਾ ਸਥਿਤ ਔਜਲਾ ਅਸਟੇਟ ਆਫਿਸ ‘ਚ 2 ਲੁਟੇਰੇ ਗੰਨ ਲੈ ਕੇ ਪਹੁੰਚੇ ਸਨ। ਆਫਿਸ ਵਿੱਚ ਮੌਜੂਦ ਸੌਰਵ ਸ਼ਰਮਾ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਆਰੋਪੀਆਂ ਨੇ ਉਸ ‘ਤੇ ਪਿਸਤੌਲ ਤਾਣ ਦਿੱਤੀ ਸੀ।
ਆਰੋਪੀ ਲਵ ਨੇ ਉਸ ਨੂੰ ਦੇਖ ਲਿਆ ਤੇ ਤੁਰੰਤ ਫਾਇਰ ਕਰ ਦਿੱਤਾ। ਡਰ ਕੇ ਉਹ ਪਾਸੇ ਹੋ ਗਿਆ। ਇਸ ਤੋਂ ਬਾਅਦ ਆਰੋਪੀ ਦਫ਼ਤਰ ਵਿੱਚ ਰੱਖੇ 50 ਹਜ਼ਾਰ ਰੁਪਏ ਤੇ ਟੇਬਲ ‘ਤੇ ਪਿਆ ਐਪਲ ਆਈਪੈਡ ਚੁੱਕ ਕੇ ਆਪਣੇ ਨਾਲ ਲੈ ਗਏ।
ਉਨ੍ਹਾਂ ਨੂੰ ਉਸ ਦੇ ਚਿਹਰੇ ਦੀ ਪਛਾਣ ਹੋ ਗਈ। ਆਰੋਪੀਆਂ ਦੇ ਆਫਿਸ ਤੋਂ ਚਲੇ ਜਾਣ ਤੋਂ ਤੁਰੰਤ ਬਾਅਦ ਸੌਰਵ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਜੋਗਿੰਦਰ ਤੇ ਲਵ ਦੇ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
2 ਹਫ਼ਤੇ ਪਹਿਲਾਂ ਇਕ ਹੋਰ ਆਫਿਸ ‘ਚ ਹੋਈ ਸੀ ਚੋਰੀ
2 ਹਫ਼ਤੇ ਪਹਿਲਾਂ ਵੀ ਐੱਮਪੀ ਔਜਲਾ ਦੇ ਵਿਕਟੋਰੀਆ ਐਨਕਲੇਵ ਆਫਿਸ ਵਿੱਚ ਚੋਰੀ ਦੀ ਘਟਨਾ ਵਾਪਰੀ ਸੀ। ਅਕਾਊਂਟ ਦਾ ਕੰਮ ਸੰਭਾਲਣ ਵਾਲੇ ਮੱਸਾ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਦਫ਼ਤਰ ਵਿੱਚ ਲੱਗੇ ਏ.ਸੀ., ਪੱਖੇ, ਬਾਥਰੂਮ ‘ਚ ਲੱਗੀਆਂ ਟੂਟੀਆਂ ਤੇ ਸਬਮਰਸੀਬਲ ਪੰਪ ਆਦਿ ਚੋਰੀ ਕਰ ਲਏ ਸਨ।