ਕਪੂਰਥਲਾ ਕਾਂਡ : ਨੌਜਵਾਨ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, 30 ਤੋਂ ਵੱਧ ਹਥਿਆਰਾਂ ਨਾਲ ਹੋਏ ਸੀ ਵਾਰ, ਪੜ੍ਹੋ ਡਾਕਟਰਾਂ ਦੇ ਖੁਲਾਸੇ

0
5294

ਕਪੂਰਥਲਾ | ਗੁਰਦੁਆਰਾ ਸਾਹਿਬ ‘ਚ ਦਾਖਲ ਹੋ ਕੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੇ ਸ਼ੱਕ ‘ਚ ਇਕ ਨੌਜਵਾਨ ਨੂੰ ਲੋਕਾਂ ਵਲੋਂ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।

ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਨ ਲਈ 5 ਡਾਕਟਰਾਂ ਦਾ ਪੈਨਲ ਬਣਾਇਆ ਗਿਆ ਸੀ। ਡਾਕਟਰਾਂ ਦੀ ਟੀਮ ਵੱਲੋਂ ਲਾਸ਼ ਦੀ ਪਛਾਣ ਲਈ ਉਸ ਦੇ ਵਾਲ, ਦੰਦ ਤੇ ਡੀ. ਐੱਨ. ਏ. ਲਈ ਖ਼ੂਨ ਦੇ ਸੈਂਪਲ ਲਏ ਗਏ ਹਨ।

ਰਿਪੋਰਟ ਮੁਤਾਬਕ ਨੌਜਵਾਨ ਦੇ ਗਲੇ, ਸਿਰ ਸਮੇਤ ਪੂਰੇ ਸਰੀਰ ‘ਤੇ 30 ਤੋਂ ਵੱਧ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰਾਂ ਦੇ ਡੂੰਘੇ ਜ਼ਖ਼ਮ ਸਨ।
ਮਲਟੀਪਲ ਇੰਜਰੀਜ਼ ਦੇ ਨਾਲ-ਨਾਲ ਛਾਤੀ ‘ਚ ਕਿਸੇ ਤਿੱਖੀ ਚੀਜ਼ ਚੁੱਭਣ ਦੇ ਵੀ ਨਿਸ਼ਾਨ ਪਾਏ ਗਏ ਹਨ। ਇਹ ਵੀ ਦੱਸਿਆ ਗਿਆ ਹੈ ਕਿ ਮ੍ਰਿਤਕ ਦੇ ਗਲੇ ਦੇ ਖੱਬੇ ਪਾਸੇ ਨਿਸ਼ਾਨ ਸੀ ਅਤੇ ਉਸ ਦੀ ਸਾਹ ਦੀ ਨਾੜੀ ਵੀ ਕੱਟੀ ਹੋਈ ਸੀ।

ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਵਲੋਂ ਸਵੇਰੇ ਬੇਅਦਬੀ ਨਾ ਹੋਣ ਤੇ ਉਕਤ ਲੜਕੇ ਦਾ ਕਤਲ ਹੋਣ ਦਾ ਬਿਆਨ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।