ਮਹਿਜ਼ 24 ਸਾਲ ਦੀ ਉਮਰ ‘ਚ ਬੇਹੱਦ ਬੋਲਡ ਹੈ ਰਾਮਾਨੰਦ ਸਾਗਰ ਦੀ ਪੋਤੀ ਸਾਕਸ਼ੀ ਚੋਪੜਾ, ਤਸਵੀਰਾਂ ਦੇਖ ਛੁਟ ਜਾਣਗੇ ਪਸੀਨੇ

0
6897

ਰਾਮਾਨੰਦ ਸਾਗਰ ਦੀ ਪੋਤੀ ਸਾਕਸ਼ੀ ਚੋਪੜਾ ਨੇ ਆਪਣੇ ਬੋਲਡ ਲੁੱਕ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਸਾਕਸ਼ੀ ਦੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਪਹਿਲਾਂ ਹੀ ਤਬਾਹੀ ਮਚਾ ਚੁੱਕੀਆਂ ਹਨ। ਹੁਣ ਇਕ ਵਾਰ ਫਿਰ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਮੁੰਬਈ | 90 ਦੇ ਦਹਾਕੇ ਦੇ ਸੁਪਰਹਿੱਟ ਲੜੀਵਾਰ ‘ਰਾਮਾਇਣ’ ਦੇ ਨਿਰਦੇਸ਼ਕ ਰਾਮਾਨੰਦ ਸਾਗਰ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਇੰਨੀ ਪ੍ਰਸਿੱਧੀ ਨਹੀਂ ਮਿਲੀ, ਜਿੰਨੀ ਰਾਮਾਨੰਦ ਨੇ ਪ੍ਰਸ਼ੰਸਕਾਂ ਤੋਂ ਬਟੋਰੀ ਸੀ।

ਅੱਜ ਵੀ ਉਨ੍ਹਾਂ ਨੂੰ ‘ਰਾਮਾਇਣ’ ਕਰਕੇ ਯਾਦ ਕੀਤਾ ਜਾਂਦਾ ਹੈ ਪਰ ਰਾਮਾਨੰਦ ਦੀ ਪੋਤੀ ਸਾਕਸ਼ੀ ਚੋਪੜਾ ਅਕਸਰ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਅਸਲ ‘ਚ ਉਸ ਦੇ ਚਰਚਾ ‘ਚ ਆਉਣ ਦਾ ਕਾਰਨ ਉਸ ਦੀ ਬੋਲਡਨੈੱਸ ਹੈ।

ਸਾਕਸ਼ੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਲਗਭਗ ਹਰ ਰੋਜ਼ ਆਪਣੇ ਹੌਟ ਅਵਤਾਰ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇੰਸਟਾਗ੍ਰਾਮ ‘ਤੇ ਸਾਕਸ਼ੀ ਦੇ ਪ੍ਰਸ਼ੰਸਕਾਂ ਦੀ ਸੂਚੀ ਵੀ ਕਾਫੀ ਲੰਬੀ ਹੈ ਤੇ ਉਸ ਦੇ ਫਾਲੋਅਰਜ਼ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

ਹਾਲਾਂਕਿ ਉਹ ਦੇਸ਼ ਤੋਂ ਬਾਹਰ ਰਹਿੰਦੀ ਹੈ ਪਰ ਹਾਲ ਹੀ ‘ਚ ਉਸ ਨੂੰ ਮੁੰਬਈ ‘ਚ ਸਪੌਟ ਕੀਤਾ ਗਿਆ ਹੈ। ਇਸ ਦੌਰਾਨ ਉਸ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਵੀ ਕਾਫੀ ਵਾਇਰਲ ਹੋ ਚੁੱਕੀਆਂ ਹਨ।

ਸਾਕਸ਼ੀ ਨੂੰ ਹਾਲ ਹੀ ‘ਚ ਪਿੰਕ ਕਲਰ ਦੀ ਵਨ ਸੋਲਡਰ ਸਟ੍ਰੈਪ ਵਾਲੀ ਬ੍ਰਾਲੈਟ ਪਹਿਨੇ ਦੇਖਿਆ ਗਿਆ। ਇਸ ਦੇ ਨਾਲ ਉਸ ਨੇ ਮੈਚਿੰਗ ਹਾਈ ਥਾਈ ਸਲਿਟ ਵਾਲੀ ਨਾਟੇਡ ਸਕਰਟ ਕੈਰੀ ਕੀਤੀ ਹੈ।

ਸਾਕਸ਼ੀ ਨੇ ਸਿਲਵਰ ਹਾਈ ਹੀਲਸ ਨਾਲ ਆਪਣੀ ਲੁੱਕ ਕੰਪਲੀਟ ਕੀਤੀ। ਉਸ ਨੇ ਹੈਵੀ ਪਿੰਕ ਸ਼ੇਡ ਦਾ ਮੇਕਅਪ ਕੀਤਾ ਹੋਇਆ ਸੀ ਤੇ ਕੰਨਾਂ ‘ਚ ਵਾਈਟ ਸਟੋਨ ਵਾਲੇ ਹੈਂਗਿੰਗ ਝੁਮਕੇ ਪਹਿਨੇ ਹੋਏ ਸਨ।

ਇਸ ਦੇ ਨਾਲ ਹੀ ਉਸ ਨੇ ਆਪਣੇ ਮੱਥੇ ‘ਤੇ ਸਟੋਨ ਵਾਲੀ ਬਿੰਦੀ ਵੀ ਲਗਾਈ ਹੋਈ ਸੀ। ਉਸ ਦੀ ਲੁੱਕ ‘ਚ ਕਾਫੀ ਸ਼ਿਮਰ ਟੱਚ ਦਿਖ ਰਿਹਾ ਸੀ।

ਹੁਣ ਸਾਕਸ਼ੀ ਦੀ ਡਰੈੱਸ ਤੇ ਸ਼ਿਮਰ ਗੈਟਅਪ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਸ ਦੀ ਇਸ ਲੁੱਕ ‘ਤੇ ਲੋਕ ਕਾਫੀ ਕਮੈਂਟ ਕਰ ਰਹੇ ਹਨ।

ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਉਸ ਨੂੰ ਟ੍ਰੋਲ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਵੈਸੇ, ਜੇਕਰ ਤੁਸੀਂ ਸਾਕਸ਼ੀ ਦੇ ਇੰਸਟਾਗ੍ਰਾਮ ਪੇਜ ‘ਤੇ ਨਜ਼ਰ ਮਾਰੋ ਹੋ ਤਾਂ ਉਸ ਦੀ ਹਰ ਲੁੱਕ ਇਕ ਤੋਂ ਵੱਧ ਹੌਟ ਹੈ।

ਉਸ ਦਾ ਪੂਰਾ ਅਕਾਊਂਟ ਬੋਲਡ ਤਸਵੀਰਾਂ ਨਾਲ ਭਰਿਆ ਹੋਇਆ ਹੈ। ਫਿਲਮੀ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਸਾਕਸ਼ੀ ਪੇਸ਼ੇ ਤੋਂ ਮਾਡਲ ਵੀ ਹੈ।

ਦੱਸ ਦੇਈਏ ਕਿ ਸਾਕਸ਼ੀ ਦੀ ਉਮਰ ਸਿਰਫ 24 ਸਾਲ ਹੈ ਤੇ ਉਹ ਮਾਡਲ ਤੋਂ ਇਲਾਵਾ ਗਾਇਕ ਤੇ ਗੀਤਕਾਰ ਵੀ ਹੈ। ਉਸ ਦਾ ਇਕ ਯੂ-ਟਿਊਬ ਚੈਨਲ ਵੀ ਹੈ, ਜਿਸ ਦੇ ਕਈ ਵੀਡੀਓਜ਼ ਹਿੱਟ ਹੋ ਚੁੱਕੇ ਹਨ।

ਕੁਝ ਸਮਾਂ ਪਹਿਲਾਂ ਖਬਰ ਆਈ ਸੀ ਕਿ ਸਾਕਸ਼ੀ ਵਿਵਾਦਿਤ ਰਿਐਲਿਟੀ ਸ਼ੋਅ ‘ਬਿੱਗ ਬੌਸ’ ‘ਚ ਐਂਟਰੀ ਕਰਨ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਧਿਆਨਯੋਗ ਹੈ ਕਿ ਸਾਕਸ਼ੀ ਨੇ ਹਾਲ ਹੀ ‘ਚ ਅਮਰੀਕਾ ਦੇ ‘ਦਿ ਲੀ ਸਟ੍ਰਾਸਬਰਗ ਥਿਏਟਰ’ ਤੇ ਫਿਲਮ ਇੰਸਟੀਚਿਊਟ ਤੋਂ ਫਿਲਮ ਮੇਕਿੰਗ ਦਾ ਕੋਰਸ ਕੀਤਾ ਹੈ।ਸਾਕਸ਼ੀ ਬੋਲਡ ਲੁੱਕ ਵਿੱਚ ਨਜ਼ਰ ਆ ਰਹੀ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ