ਬੱਬੂ ਮਾਨ ਸਣੇ ਕਈ ਪੰਜਾਬੀ ਕਲਾਕਾਰਾਂ ਤੇ ਬੁੱਧੀਜੀਵੀਆਂ ਨੇ ਕੀਤਾ ‘ਜੂਝਦਾ ਪੰਜਾਬ’ ਮੰਚ ਦਾ ਗਠਨ, ਪੜ੍ਹੋ ਕੀ ਹੈ ਪਲਾਨ

0
7049

ਚੰਡੀਗੜ੍ਹ | ਪੰਜਾਬ ਦੇ ਕਲਾਕਾਰਾਂ ਤੇ ਬੁੱਧੀਜੀਵੀਆਂ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਇਕ ਪ੍ਰੈੱਸ ਕਾਨਫਰੰਸ ਦੌਰਾਨ ‘ਜੂਝਦਾ ਪੰਜਾਬ’ ਮੰਚ ਦੇ ਗਠਨ ਦਾ ਐਲਾਨ ਕੀਤਾ। ਚੋਣਾਂ ਵਿੱਚ 33 ਫੀਸਦੀ ਔਰਤਾਂ ਨੂੰ ਸੀਟਾਂ ਦੇਣ ਦਾ ਮੁੱਦਾ ਵੀ ਮੰਚ ਦੇ ਏਜੰਡੇ ਵਿੱਚ ਸ਼ਾਮਲ ਕੀਤਾ ਗਿਆ।

ਫਿਲਮ ਨਿਰਦੇਸ਼ਕ ਅਮਿਤੋਜ ਮਾਨ ਨੇ ਕਿਹਾ ਕਿ ਕਾਂਗਰਸ ਦੇ ਸਮੇਂ ਤੋਂ ਪਹਿਲਾਂ ਵੀ ਅੰਦੋਲਨ ਹੋਇਆ ਸੀ। ਇਕ ਸਰਕਾਰ ਚਲੀ ਗਈ ਪਰ ਭਾਜਪਾ ਆ ਗਈ। ਨੀਤੀ ਉਹੀ ਰਹੀ।

ਪਾਰਟੀਆਂ ਬਦਲਣ ਨਾਲ ਹਾਲਾਤ ਨਹੀਂ ਬਦਲਦੇ। ਹੁਣ ਅਸੀਂ ਜੂਝਦਾ ਪੰਜਾਬ ਮੰਚ ਦਾ ਗਠਨ ਕੀਤਾ ਹੈ, ਜਿਸ ਵਿੱਚ ਕਲਾਕਾਰ, ਬੁੱਧੀਜੀਵੀ, ਪੱਤਰਕਾਰ, ਖੇਤੀ ਮਾਹਿਰ ਸ਼ਾਮਲ ਹਨ। ਨੌਜਵਾਨਾਂ ਨੇ ਇਸ ਪਲੇਟਫਾਰਮ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਹੈ।

ਗਾਇਕ ਬੱਬੂ ਮਾਨ, ਫ਼ਿਲਮ ਨਿਰਦੇਸ਼ਕ ਅਮਿਤੋਜ ਮਾਨ, ਗਿਆਨੀ ਕੇਵਲ ਸਿੰਘ, ਖੇਤੀ ਮਾਹਿਰ ਦਵਿੰਦਰ ਸ਼ਰਮਾ, ਡਾ. ਬਲਵਿੰਦਰ ਸਿੰਘ ਸਿੱਧੂ, ਰਵਿੰਦਰ ਸ਼ਰਮਾ, ਅਦਾਕਾਰਾ ਗੁਲ ਪਨਾਗ, ਪੱਤਰਕਾਰ ਸਰਵਜੀਤ ਧਾਲੀਵਾਲ, ਦੀਪਕ ਸ਼ਰਮਾ, ਪੱਤਰਕਾਰ ਹਮੀਰ ਸਿੰਘ, ਡਾ. ਸ਼ਿਆਮ ਸੁੰਦਰ ਦੀਪਤੀ, ਰਣਜੀਤ ਬਾਵਾ, ਜੱਸੀ ਬਾਜਵਾ, ਰਵਿੰਦਰ ਕੌਰ ਭੱਟੀ ਇਸ ਮੌਕੇ ਹਾਜ਼ਰ ਸਨ।

ਰਾਜਨੀਤੀ ਨਹੀਂ ਕਰੇਗਾ ਮੰਗ

ਅਮਿਤੋਜ ਮਾਨ ਨੇ ਕਿਹਾ ਕਿ ਸਾਡਾ ਮਕਸਦ ਰਾਜਨੀਤੀ ਨੂੰ ਪ੍ਰਭਾਵਿਤ ਕਰਨਾ ਹੈ, ਰਾਜਨੀਤੀ ਕਰਨਾ ਨਹੀਂ। ਕਦੇ ਸੋਚਿਆ ਵੀ ਨਹੀਂ ਸੀ ਕਿ ਕੋਈ ਪੰਜਾਬੀ ਵੀ ਖੁਦਕੁਸ਼ੀ ਕਰ ਸਕਦਾ ਹੈ। ਗੁਰੂਆਂ ਦੀ ਧਰਤੀ ਖਾਲੀ ਹੁੰਦੀ ਜਾ ਰਹੀ ਹੈ। ਨੌਜਵਾਨ ਵਿਦੇਸ਼ਾਂ ਵੱਲ ਭੱਜ ਰਹੇ ਹਨ। ਅਸੀਂ ਕਿਸੇ ਪਾਰਟੀ ਦਾ ਹਿੱਸਾ ਨਹੀਂ ਬਣਾਂਗੇ, ਨਵੀਂ ਸੋਚ ਦੀ ਲੋੜ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ