ਪੰਜਾਬ : ਕਾਰੋਬਾਰੀ ਦੇ ਘਰੋਂ 30 ਲੱਖ ਰੁਪਏ ਦੇ ਗਹਿਣੇ ਚੋਰੀ, ਵਰਕਰ ਹੀ ਨਿਕਲੀਆ ਚੋਰ, ਫਰਾਰ

    0
    415

    ਫਿਲੌਰ. ਇਕ ਕਾਰੋਬਾਰੀ ਦੇ ਵਰਕਰ ਵਲੋਂ ਉਸਦੇ ਘਰੋਂ 30 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰਣ ਦੀ ਖਬਰ ਹੈ। ਵਰਕਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਤੇ ਪੁਲਿਸ ਉਸਦੀ ਭਾਲ ਕਰ ਰਹੀ ਹੈ

    ਜਿਕਰਯੋਗ ਹੈ ਕਿ ਘਰ ਦਾ ਮਾਲਕ ਆਨੰਦ ਕੁਮਾਰ ਗੁਪਤਾ ਬੁੱਧਵਾਰ ਨੂੰ ਪਰਿਵਾਰ ਸਮੇਤ ਇਕ ਵਿਆਹ ਸਮਾਗਮ ਵਿੱਚ ਗਿਆ ਸੀ। ਰਾਤ ਨੂੰ ਵਾਪਸ ਆਇਆ ਤਾਂ ਚੋਰੀ ਬਾਰੇ ਪਤਾ ਲੱਗਿਆ। ਘਰੋਂ 30 ਲੱਖ ਰੁਪਏ ਦੇ ਸੋਨੇ ਤੇ ਹੀਰੇ ਦੇ ਗਹਿਣੇ ਚੋਰੀ ਸੀ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਸੀਸੀਟੀਵੀ ‘ਚ ਸਾਰੀ ਘਟਨਾ ਕੈਦ ਹੋ ਗਈ। ਦੋਸ਼ੀ ਹਾਲੇ ਫਰਾਰ ਹੈ ਤੇ ਪੁਲਿਸ ਉਸਦੀ ਭਾਲ ਕਰ ਰਹੀ ਹੈ। ਮਾਲਕ ਦੇ ਅਨੁਸਾਰ ਮਜ਼ਦੂਰ ਦਾ ਨਾਮ ਰਾਹੁਲ ਹੈ ਅਤੇ ਉਹ ਯੂਪੀ ਦੇ ਹਰਦੋਈ ਜ਼ਿਲ੍ਹੇ ਦਾ ਰਹਿਣ ਵਾਲਾ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।