ਨਵੀਂ ਦਿੱਲੀ | ਪ੍ਰਿਯੰਕਾ ਚੋਪੜਾ ਨੇ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਵਿੱਚ ਵੀ ਆਪਣਾ ਜਲਵਾ ਬਿਖੇਰਿਆ ਹੈ। ਅੱਜ ਉਹ ਗਲੋਬਲ ਸਟਾਰ ਵਜੋਂ ਮਸ਼ਹੂਰ ਹੈ।
ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਅਕਸਰ ਉਹ ਆਪਣੇ ਪਤੀ ਨਿਕ ਜੋਨਸ ਨਾਲ ਆਪਣੀਆਂ ਕਈ ਰੋਮਾਂਟਿਕ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੀ ਰਹਿੰਦੀ ਹੈ।
ਹਾਲਾਂਕਿ, ਹੁਣ ਪ੍ਰਿਯੰਕਾ ਨੇ ਕੁਝ ਅਜਿਹਾ ਕਰ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਚਿੰਤਾ ਹੋ ਰਹੀ ਹੈ ਕਿ ਕੀ ਦੋਵਾਂ ਵਿਚਾਲੇ ਸਭ ਕੁਝ ਠੀਕ ਹੈ?
ਦਰਅਸਲ ਪ੍ਰਿਯੰਕਾ ਚੋਪੜਾ ਨੇ ਸੋਮਵਾਰ ਨੂੰ ਆਪਣੇ ਇੰਸਟਾ ਬਾਇਓ ‘ਚ ਕੁਝ ਬਦਲਾਅ ਕੀਤੇ ਹਨ। ਉਸ ਨੇ ਆਪਣੇ ਇੰਸਟਾ ਬਾਇਓ ਤੋਂ ਆਪਣੇ ਪਤੀ ਦਾ ਸਰਨੇਮ ‘ਜੋਨਸ’ ਹਟਾ ਦਿੱਤਾ ਹੈ। ਪ੍ਰਿਯੰਕਾ ਦੇ ਇਸ ਕਦਮ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਪ੍ਰੇਸ਼ਾਨੀ ‘ਚ ਪਾ ਦਿੱਤਾ ਹੈ।
ਇੰਸਟਾ ਬਾਇਓ ‘ਚ ਆਪਣਾ ਨਾਂ ਬਦਲ ਕੇ ਕਰ ਦਿੱਤਾ ‘ਪ੍ਰਿਯੰਕਾ ਚੋਪੜਾ’
ਪ੍ਰਿਯੰਕਾ ਚੋਪੜਾ ਨੇ ਹੁਣ ਆਪਣੇ ਇੰਸਟਾ ਬਾਇਓ ‘ਚ ਆਪਣਾ ਨਾਂ ਬਦਲ ਕੇ ‘ਪ੍ਰਿਯੰਕਾ ਚੋਪੜਾ’ ਕਰ ਦਿੱਤਾ ਹੈ। ਉਨ੍ਹਾਂ ਦੇ ਇਸ ਕਦਮ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ ਹੈ।
ਪ੍ਰਸ਼ੰਸਕ ਇਸ ਗੱਲ ਦਾ ਵੀ ਅੰਦਾਜ਼ਾ ਲਗਾ ਰਹੇ ਹਨ ਕਿ ਕੀ ਦੋਵਾਂ ਦੇ ਰਿਸ਼ਤੇ ‘ਚ ਦਰਾੜ ਆ ਗਈ ਹੈ? ਕੁਝ ਯੂਜ਼ਰਸ ਦਾ ਇਹ ਵੀ ਕਹਿਣਾ ਹੈ ਕਿ ਦੋਵੇਂ ਸ਼ਾਇਦ ਤਲਾਕ ਲੈਣ ਵਾਲੇ ਹਨ।
ਹਾਲ ਹੀ ‘ਚ ਦੀਵਾਲੀ ਮੌਕੇ ਪ੍ਰਿਯੰਕਾ ਚੋਪੜਾ ਨੇ ਆਪਣੇ ਪਤੀ ਨਿਕ ਜੋਨਸ ਅਤੇ ਕਰੀਬੀ ਲੋਕਾਂ ਨਾਲ ਇਹ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਸੀ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ