World Record | ਇਕ ਵਿਅਕਤੀ ਨੇ ਅਜਿਹਾ ਰਿਕਾਰਡ ਬਣਾਇਆ ਹੈ, ਜਿਸ ਨੂੰ ਸੁਣ/ਵੇਖ ਕੇ ਤੁਹਾਡੇ ਹੋਸ਼ ਉਡ ਜਾਣਗੇ।
ਆਮ ਤੌਰ ‘ਤੇ ਜੇਕਰ ਕਿਤੇ ਇਕ ਵਾਲ ਵੀ ਖਿੱਚਿਆ ਜਾਵੇ ਤਾਂ ਬਹੁਤ ਦਰਦ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਕੋਈ ਆਪਣੀ ਦਾੜ੍ਹੀ ਨਾਲ 63 ਕਿੱਲੋ ਭਾਰ ਚੁੱਕ ਲਵੇ ਤਾਂ ਜ਼ਰਾ ਸੋਚੋ ਕਿ ਉਸ ਦਾ ਕੀ ਹਾਲ ਹੋਵੇਗਾ?
ਇਹ ਸਾਰਾ ਦਰਦ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਇਹ ਵਿਸ਼ਵ ਰਿਕਾਰਡ ਅੰਤਾਨਾਸ ਕੋਂਟ੍ਰੀਮਾਸ (Antanas Kontrimas) ਦੇ ਨਾਂ ਦਰਜ ਹੋਇਆ।
ਗਿੰਨੀਜ਼ ਵਰਲਡ ਰਿਕਾਰਡਜ਼ ਵੱਲੋਂ ਇਸ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ‘ਚ ਅੰਤਾਨਾਸ ਅਜਿਹੇ ਕਾਰਨਾਮੇ ਕਰਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਦੀ ਅਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ।
ਅੰਤਾਨਾਸ ਦੀ ਦਾੜ੍ਹੀ ਦੇ ਵਾਲ ਇੰਨੇ ਮਜ਼ਬੂਤ ਹਨ ਕਿ ਉਹ 63 ਕਿੱਲੋ ਭਾਰ ਚੁੱਕਣ ਤੋਂ ਬਾਅਦ ਵੀ ਉਖੜ ਨਹੀਂ ਸਕੇ। ਹਾਂ, ਇਸ ਸਮੇਂ ਉਸ ਦੀਆਂ ਅੱਖਾਂ ਵਿੱਚ ਦਰਦ ਜ਼ਰੂਰ ਝਲਕ ਰਿਹਾ ਸੀ।
63 ਕਿੱਲੋ ਭਾਰੀ ਔਰਤ ਨੂੰ ਚੁੱਕਿਆ
ਅੰਤਾਨਾਸ ਕੋਂਟ੍ਰੀਮਾਸ ਨਾਂ ਦੇ ਇਸ ਵਿਅਕਤੀ ਦੇ ਕਾਰਨਾਮੇ ਗਿੰਨੀਜ਼ ਵਰਲਡ ਰਿਕਾਰਡ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੇ ਗਏ ਹਨ। ਉਸ ਨੇ ਵੀਡੀਓ ਦੇ ਨਾਲ ਕੈਪਸ਼ਨ ‘ਚ ਲਿਖਿਆ, ”ਅੰਤਾਨਾਸ ਕੋਂਟ੍ਰੀਮਾਸ ਨੇ ਮਨੁੱਖੀ ਦਾੜ੍ਹੀ ਤੋਂ 63.80 ਕਿੱਲੋਗ੍ਰਾਮ ਦਾ ਸਭ ਤੋਂ ਭਾਰਾ ਭਾਰ ਚੁੱਕਿਆ।”
ਵੀਡੀਓ ‘ਚ ਉਸ ਨੂੰ ਲਾਈਵ ਭਾਰ ਚੁੱਕਦੇ ਦੇਖਿਆ ਜਾ ਸਕਦਾ ਹੈ। ਉਸ ਦੀਆਂ ਅੱਖਾਂ ਵਿੱਚ ਦਰਦ ਹੈ ਪਰ ਇਕ ਤਸੱਲੀ ਵੀ ਹੈ ਕਿ ਉਸ ਨੇ 63 ਕਿੱਲੋ ਦੀ ਔਰਤ ਨੂੰ ਦਾੜ੍ਹੀ ਚੁੱਕ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ।
ਦੰਦਾਂ ਹੇਠ ਆ ਗਈਆਂ ਦਰਸ਼ਕਾਂ ਦੀਆਂ ਉਂਗਲਾਂ
ਇਸ ਵੀਡੀਓ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।
ਇਸ ‘ਤੇ ਇਕ ਯੂਜ਼ਰ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ, ”ਇਹ ਵਾਕਈ ਪ੍ਰਭਾਵਸ਼ਾਲੀ ਹੈ।” ਇਸ ਦੇ ਨਾਲ ਹੀ ਇਕ ਹੋਰ ਇੰਸਟਾਗ੍ਰਾਮ ਯੂਜ਼ਰ ਨੇ ਲਿਖਿਆ, ”ਪਤਾ ਨਹੀਂ ਉਹ ਕਿਸ ਹੇਅਰ ਪ੍ਰੋਡਕਟ ਦੀ ਵਰਤੋਂ ਕਰਦਾ ਹੈ।”
ਕਈ ਲੋਕਾਂ ਨੇ ਉਸ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਉਸ ਦੇ ਦਰਦ ਨੂੰ ਮਹਿਸੂਸ ਕਰ ਸਕਦੇ ਹਨ। ਇਸ ਤੋਂ ਪਹਿਲਾਂ ਇਕ ਔਰਤ ਨੇ ਆਪਣੇ ਬਾਈਸੈਪਸ ਨਾਲ 10 ਸੇਬਾਂ ਨੂੰ ਕੁਚਲ ਕੇ ਵਿਸ਼ਵ ਰਿਕਾਰਡ ਬਣਾਇਆ ਸੀ। ਇਸ ਕਾਰਨਾਮੇ ਨੇ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ