USA : ਹਾਈਵੇਅ ‘ਤੇ ਅਚਾਨਕ ਹੋਈ ਨੋਟਾਂ ਦੀ ਬਰਸਾਤ, ਗੱਡੀਆਂ ਖੜ੍ਹੀਆਂ ਕਰ ਲੋਕ ਲੱਗੇ ਲੁੱਟਣ

0
1201

ਅਮਰੀਕਾ ‘ਚ ਇਕ ਸੜਕ ‘ਤੇ ਅਜੀਬੋ-ਗਰੀਬ ਘਟਨਾ ਵਾਪਰੀ, ਜਦੋਂ ਸੜਕ ‘ਤੇ ਨੋਟਾਂ ਦਾ ਢੇਰ ਲੱਗ ਗਿਆ, ਜਿਸ ਕਾਰਨ ਲੋਕਾਂ ‘ਚ ਨੋਟ ਲੁੱਟਣ ਨੂੰ ਲੈ ਕੇ ਭੱਜਦੌੜ ਮਚ ਗਈ।

Viral News | ਸ਼ੁੱਕਰਵਾਰ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਦੱਖਣੀ ਕੈਲੀਫੋਰਨੀਆ ਫ੍ਰੀਵੇਅ ‘ਤੇ ਇਕ ਬਖਤਰਬੰਦ ਟਰੱਕ ‘ਚੋਂ ਪੈਸਿਆਂ ਦਾ ਇਕ ਬੈਗ ਡਿੱਗ ਗਿਆ। ਇਸ ਤੋਂ ਬਾਅਦ ਨਕਦੀ ਲੁੱਟਣ ਦੀ ਹੋੜ ਲੱਗ ਗਈ। ਨਕਦੀ ਲੁੱਟਣ ‘ਚ ਹੱਥੋਪਾਈ ਵੀ ਹੋਈ।

ਅਧਿਕਾਰੀਆਂ ਮੁਤਾਬਕ ਇਹ ਘਟਨਾ ਉਦੋਂ ਵਾਪਰੀ, ਜਦੋਂ ਬਖਤਰਬੰਦ ਟਰੱਕ ਸੈਨ ਡਿਏਗੋ ਤੋਂ ਫੈਡਰਲ ਡਿਪਾਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ ਦੇ ਦਫਤਰ ਵੱਲ ਜਾ ਰਿਹਾ ਸੀ।

ਟਰੱਕ ਵਿਚਲੇ ਕਈ ਬੈਗ ਟੁੱਟ ਗਏ, ਜਿਸ ਨਾਲ ਦੱਖਣੀ ਕੈਲੀਫੋਰਨੀਆ ਦੇ ਕਾਰਲਸਬੈਡ ਵਿੱਚ ਇਕ ਮੁੱਖ ਸੜਕ ‘ਤੇ ਕਰੰਸੀ ਖਿੱਲਰ ਗਈ। ਹੁਣ ਇਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਲੋਕ ਨਕਦੀ ਚੁੱਕਦੇ ਦਿਖਾਈ ਦੇ ਰਹੇ ਹਨ, ਜਦਕਿ ਕੁਝ ਲੋਕ ਨਕਦੀ ਦੇ ਢੇਰ ਫੜ ਕੇ ਨੋਟ ਸੁੱਟ ਰਹੇ ਸਨ। ਇਹ ਮੁੱਖ ਤੌਰ ‘ਤੇ ਇਕ ਡਾਲਰ ਅਤੇ 20 ਡਾਲਰ ਦੇ ਨੋਟ ਸਨ। ਹਾਲਾਂਕਿ, ਅਧਿਕਾਰੀਆਂ ਨੇ ਲੋਕਾਂ ਨੂੰ ਨਕਦੀ ਸੌਂਪਣ ਦੀ ਅਪੀਲ ਕੀਤੀ।

ਬਾਡੀ ਬਿਲਡਰ ਡੇਮੀ ਬਾਗਬੀ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਫੁਟੇਜ ਪੋਸਟ ਕਰਦਿਆਂ ਕਿਹਾ, “ਇਹ ਸਭ ਤੋਂ ਪਾਗਲ ਚੀਜ਼ ਹੈ, ਜੋ ਮੈਂ ਕਦੇ ਨਹੀਂ ਵੇਖੀ, ਸੱਚਮੁੱਚ ਹਰ ਕੋਈ ਪੈਸੇ ਚੁੱਕਣ ਲਈ ਫ੍ਰੀਵੇਅ ‘ਤੇ ਰੁਕਿਆ ਸੀ।”

ਹਾਲਾਂਕਿ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਕਿੰਨੀ ਰਕਮ ਦਾ ਨੁਕਸਾਨ ਹੋਇਆ। ਸੈਨ ਡਿਏਗੋ ਯੂਨੀਅਨ-ਟ੍ਰਿਬਿਊਨ ਦੇ ਅਨੁਸਾਰ, “ਸ਼ੁੱਕਰਵਾਰ ਦੁਪਹਿਰ ਤੱਕ ਕਈ ਲੋਕਾਂ ਨੇ ਸੀਐੱਚਪੀ ਨੂੰ ਨਕਦੀ ਵਾਪਸ ਕਰ ਦਿੱਤੀ ਸੀ।”

ਘਟਨਾ ਬਾਰੇ ਸਾਰਜੈਂਟ ਕਰਟਿਸ ਮਾਰਟਿਨ ਨੇ ਕਿਹਾ, “ਬਖਤਰਬੰਦ ਟਰੱਕ ਦਾ ਇਕ ਦਰਵਾਜ਼ਾ ਖੁੱਲ੍ਹਿਆ ਤੇ ਨਕਦੀ ਵਾਲਾ ਬੈਗ ਬਾਹਰ ਡਿੱਗ ਪਿਆ।”

ਪੈਸੇ ਲੈਣ ਵਾਲਿਆਂ ‘ਤੇ ਲੱਗ ਸਕਦਾ ਹੈ ਅਪਰਾਧਿਕ ਆਰੋਪ

ਮੌਕੇ ‘ਤੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਸਾਰਜੈਂਟ ਮਾਰਟਿਨ ਨੇ ਚਿਤਾਵਨੀ ਦਿੱਤੀ ਕਿ ਪੈਸੇ ਲੈਣ ਵਾਲੇ ਕਿਸੇ ਹੋਰ ਵਿਅਕਤੀ ਨੂੰ ਅਪਰਾਧਿਕ ਆਰੋਪ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਾਰਜੈਂਟ ਮਾਰਟਿਨ ਨੇ ਘਟਨਾ ਸਥਾਨ ‘ਤੇ ਮੌਜੂਦ ਲੋਕਾਂ ਵੱਲੋਂ ਬਣਾਈ ਗਈ ਵੀਡੀਓ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੀਐੱਚਪੀ ਤੇ ਐੱਫਬੀਆਈ ਮਾਮਲੇ ਦੀ ਜਾਂਚ ਕਰ ਰਹੇ ਹਨ। ਘਟਨਾ ਦੇ 2 ਘੰਟਿਆਂ ਦੇ ਅੰਦਰ ਕੈਲੀਫੋਰਨੀਆ ਹਾਈਵੇਅ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ