ਸ੍ਰੀ ਮੁਕਤਸਰ ਸਾਹਿਬ | ਕੱਚਾ ਭਾਗਸਰ ਰੋਡ ‘ਤੇ ਬੀਤੀ ਸਵੇਰ 8 ਵਜੇ ਲੜਕੀ ਨਾਲ ਛੇੜਛਾੜ ਕਰਨ ‘ਤੇ ਵਿਰੋਧ ਕੀਤਾ ਤਾਂ ਬਲੈਰੋ ਸਵਾਰ ਬਦਮਾਸ਼ਾਂ ਨੇ ਲੜਕੀ ਦੀ ਮਾਂ ਨੂੰ ਗੱਡੀ ਥੱਲੇ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇ ਪਤੀ ਵਰਿੰਦਰ ਨੇ ਦੱਸਿਆ ਕਿ ਮੇਰੀ ਘਰਵਾਲੀ ਬੰਤੀ ਦੇਵੀ (35) ਤੇ ਲੜਕੀ ਸਵੇਰ ਵੇਲੇ ਦਾਣਾ ਮੰਡੀ ‘ਚ ਕੰਮ ਕਰਨ ਜਾਂਦੀਆਂ ਹਨ, ਜਦ ਉਹ ਬੰਗਾ ਰੋਡ ‘ਤੇ ਮੰਡੀ ਨੇੜੇ ਪਹੁੰਚੀਆਂ ਤਾਂ ਇਕ ਬਲੈਰੋ ਪਿਕਅੱਪ ਗੱਡੀ ਆਈ, ਜਿਸ ਵਿੱਚ ਸਵਾਰ 2 ਲੜਕੇ ਮੇਰੀ ਲੜਕੀ ਨਾਲ ਛੇੜਛਾੜ ਕਰਨ ਲੱਗੇ, ਜਦ ਮੇਰੀ ਪਤਨੀ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਹ ਹੱਥੋਪਾਈ ਕਰਨ ਲੱਗ ਪਏ ਤੇ ਹੱਥ ਫੜ ਕੇ ਗੱਡੀ ਦੇ ਨਾਲ ਹੀ ਘਸੀਟਦੇ ਹੋਏ ਮੰਡੀ ਦੇ ਗੇਟ ਤੱਕ ਲੈ ਗਏ। ਇਸ ਖਿੱਚਾਧੂਹੀ ਵਿੱਚ ਬੰਤੀ ਦੇਵੀ ਗੱਡੀ ਹੇਠ ਆ ਗਈ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਬਲੈਰੋ ਗੱਡੀ ਦੀ ਫੋਟੋ ਆਸ-ਪਾਸ ਲੱਗੇ ਕੈਮਰੇ ਵਿੱਚ ਕੈਦ ਹੋ ਗਈ। ਉਧਰ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਲਿਆਂਦਾ ਗਿਆ ਹੈ।
ਸੂਚਨਾ ਮਿਲਣ ‘ਤੇ ਚੌਕੀ ਬੱਸ ਅੱਡਾ ਇੰਚਾਰਜ ਤੇ ਇੰਸਪੈਕਟਰ ਥਾਣਾ ਸਿਟੀ ਮੋਹਨ ਲਾਲ ਵੀ ਮੌਕੇ ‘ਤੇ ਪਹੁੰਚੇ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਚੌਕੀ ਇੰਚਾਰਜ ਮਲਕੀਤ ਸਿੰਘ ਨੇ ਦੱਸਿਆ ਕਿ ਜਾਂਚ-ਪੜਤਾਲ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ