ਨਿਰਾਸ਼ ਨੌਜਵਾਨਾਂ ਨੂੰ ਸਿਰਫ ‘ਆਪ’ ਤੋਂ ਆਸ ਹੈ, ਜੋ ਟੁੱਟਣ ਨਹੀਂ ਦਿੱਤੀ ਜਾਵੇਗੀ : ਐੱਸ.ਐੱਸ. ਸੋਢੀ ਵਿਕਰਮ ਕੁਲਜੀਤ ਸਿੰਘ

0
623

ਜਲੰਧਰ | ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਰਿੰਦਰ ਸਿੰਘ ਸੋਢੀ ਨੇ ਹਾਲ ਹੀ ਵਿੱਚ ਰਾਜ ਪੱਧਰ ਤੇ ਆਪਣੇ ਸਾਥੀਆਂ ਨਾਲ ਆਪ ਵਿੱਚ ਸ਼ਾਮਿਲ ਹੋਣ ਵਾਲੇ ਵਿਕਰਮ ਕੁਲਜੀਤ ਸਿੰਘ ਦਾ ਸਵਾਗਤ ਕੀਤਾ। ਇਸ ਲਈ ਉਚੇਚੇ ਤੌਰ ਤੇ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਐਸ.ਐਸ. ਸੋਢੀ ਨੇ ਕਿਹਾ ਕਿ ਪੰਜਾਬ ਵਿੱਚ ਨੌਜਵਾਨਾਂ ਦੀ ਗਿਣਤੀ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਨਾਲ ਜੁੜ ਰਹੀ ਹੈ ਕਿਉਂਕਿ ਉਨ੍ਹਾਂ ਨੇ ਦੇਖ ਪਰਖ ਲਿਆ ਹੈ ਕਿ ਕਾਂਗਰਸ ਤੇ ਅਕਾਲੀ ਪਾਰਟੀਆਂ ਸਿਰਫ ਝੂਠੇ ਵਾਅਦੇ ਕਰਦੀਆਂ ਹਨ। ਇਸ ਕਾਰਣ ਆਮ ਲੋਕਾਂ ਨੂੰ ਸਿਰਫ ਆਮ ਆਦਮੀ ਪਾਰਟੀ ਤੋਂ ਹੀ ਆਸ ਦਿਖਾਈ ਦਿੰਦੀ ਹੈ ਅਤੇ ਉਹ ਇਹ ਆਸ ਟੁੱਟਣ ਨਹੀਂ ਦੇਣਗੇ। ਇਸੇ ਲੜੀ ਅਧੀਨ ਵਿਕਰਮ ਕੁਲਜੀਤ ਸਿੰਘ ਨੇ ਨੌਜਵਾਨਾਂ ਸਮੇਤ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਉਹ ਵੱਖ-ਵੱਖ ਸਟੂਡੈਂਟ ਯੂਨੀਅਨ ਦੇ ਨੇਤਾ ਰਹਿ ਚੁੱਕੇ ਹਨ। ਇਸ ਕਰਕੇ ਉਹ ਸਿਰਫ ਜਲੰਧਰ ਸੇਂਟਰਲ ਹਲਕੇ ਵਿੱਚ ਦਬਦਬਾ ਹੋਣ ਦੇ ਨਾਲ ਨਾਲ ਪੂਰੇ ਪੰਜਾਬ ਭਰ ਦੇ ਵੱਖ-ਵੱਖ ਕਾਲਜਾਂ ਤੇ ਨੌਜਵਾਨਾਂ ਨਾਲ ਰਾਬਤਾ ਰੱਖਦੇ ਹਨ, ਜਿਸ ਕਾਰਣ ਉਹ ਵੱਡੀ ਗਿਣਤੀ ਵਿੱਚ ਨੌਜਵਾਨ ਉਨ੍ਹਾਂ ਦੇ ਨਾਲ ਪੰਜਾਬ ਭਰ ਤੋਂ ਪਾਰਟੀ ਨਾਲ ਜੁੜਨਗੇ।

ਇਸ ਮੌਕੇ ਤੇ ਸਵਾਗਤ ਕਰਦਿਆਂ ਪੰਜਾਬ ਮਹਿਲਾ ਵਿੰਗ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਨੇ ਕਿਹਾ ਕਿ ਵਿਕਰਮ ਕੁਲਜੀਤ ਸਿੰਘ ਦੇ ਪਾਰਟੀ ਨਾਲ ਜੁੜਨ ਕਰਕੇ ਪਾਰਟੀ ਮਜਬੂਤ ਹੋਵੇਗੀ। ਵਿਕਰਮ ਕੁਲਜੀਤ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਨੌਕਰੀਆਂ ਦੇਣ ਦਾ ਐਲਾਨ ਨਾਲ ਕੀਤਾ ਤਾਂ ਉਹ ਜਲਦੀ ਹੀ ਸਰਕਾਰ ਖਿਲਾਫ ਧਰਨਾ ਦੇਣ ਵਾਲੇ ਨੌਜਵਾਨਾਂ ਦੇ ਹੱਕ ਦੀ ਆਵਾਜ਼ ਬਣਨ ਲਈ ਆਪ ਜੁਆਇੰਨ ਕਰਨ ਨੂੰ ਮਜਬੂਰ ਹੋਏ ਹਨ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਮਨੋਜ ਪੁੰਜ, ਅਭੀ ਬਖਸ਼ੀ ਤੇ ਸਾਗਰ ਲਾਹੌਰੀਆ ਮੌਜੂਦ ਸਨ।